ਰਾਂਚੀ : ਭਾਰਤ ਨੇ ਆਪਣੀ ਦੂਸਰੀ ਪਾਰੀ 9 ਵਿਕਟਾਂ ਦੇ ਨੁਕਸਾਨ ਉੱਤੇ 497 ਦੌੜਾਂ ਉੱਤੇ ਐਲਾਨ ਦਿੱਤੀ ਸੀ। ਇਸ ਤੋਂ ਬਾਅਦ ਦੱਖਣੀ ਅਫ਼ਰੀਕਾ ਨੂੰ ਪਹਿਲੀ ਪਾਰੀ 162 ਦੌੜਾਂ ਉੱਤੇ ਆਉਟ ਕਰ ਕੇ ਉਸ ਨੂੰ ਫ਼ਾਲੋਆ ਦਿੱਤਾ ਸੀ। ਦੂਸਰੀ ਪਾਰੀ ਵਿੱਚ ਦੱਖਣੀ ਅਫ਼ਰੀਕਾ ਸੰਭਾਲ ਨਹੀਂ ਸਕੀ ਅਤੇ ਲਗਾਤਾਰ ਵਿਕਟਾਂ ਗੁਆਂਦੀ ਰਹੀ।
ਦੱਖਣੀ ਅਫ਼ਰੀਕਾ ਭਾਰਤ ਤੋਂ 203 ਦੌੜਾਂ ਪਿੱਛੇ ਹੈ, ਜਦਕਿ ਭਾਰਤ ਨੂੰ ਜਿੱਤ ਲਈ ਸਿਰਫ਼ 2 ਵਿਕਟਾਂ ਦੀ ਲੋੜ ਹੈ।
ਥਿਉਨਿਸ ਡੀ ਬਰੂਇਨ 30 ਦੌੜਾਂ ਬਣਾ ਕੇ ਖੇਡ ਰਹੇ
ਤੀਸਰੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਥਿਉਨਿਸ ਡੀ ਬਰੂਇਨ 30 ਦੌੜਾਂ ਬਣਾ ਕੇ ਖੇਡ ਰਹੇ ਹਨ। ਬਰੂਇਨ ਇਸ ਮੈਚ ਵਿੱਚ ਆਖ਼ਰੀ 11 ਵਿੱਚ ਨਹੀ ਸਨ, ਪਰ ਸਲਾਮੀ ਬੱਲੇਬਾਜ਼ ਡੀਨ ਐਲਗਰ ਦੇ ਜ਼ਖ਼ਮੀ ਹੋਣ ਤੋਂ ਬਾਅਦ ਉਹ ਕਨਸੈਸ਼ਨ ਖ਼ਿਡਾਰੀ ਦੇ ਤੌਰ ਉੱਤੇ ਮੈਦਾਨ ਵਿੱਚ ਆਏ। ਉਨ੍ਹਾਂ ਤੋਂ ਇਲਾਵਾ ਜਾਰਜ ਲਿੰਡੇ ਨੇ 27, ਡੀਨ ਪੀਟ ਨੇ 23 ਦੌੜਾਂ ਬਣਾਈਆਂ ਹਨ। ਭਾਰਤ ਲਈ ਮੁਹੰਮਦ ਸ਼ੱਮੀ ਨੇ ਤਿੰਨ, ਉਮੇਸ਼ ਯਾਦਵ ਨੇ ਦੋ, ਰਵਿੰਦਰ ਜੁੜੇਜਾ ਅਤੇ ਅਸ਼ਵਿਨ ਨੇ 1-1 ਵਿਕਟਾਂ ਲਈਆਂ ਹਨ।