ਮੁੰਬਈ : ਏਸ਼ੀਆਈ ਬਾਜ਼ਾਰਾਂ 'ਚ ਮਜ਼ਬੂਰੀ ਦੇ ਵਿਚਕਾਰ ਸੋਮਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਪ੍ਰਮੁੱਖ ਸਟਾਕ ਸੂਚਕਅੰਕ ਸੈਂਸੈਕਸ ਅਤੇ ਨਿਫਟੀ 'ਚ ਤੇਜ਼ੀ ਦਰਜ ਕੀਤੀ ਗਈ ਹੈ। ਇਸ ਦੌਰਾਨ ਬੀਐੱਸਈ ਦਾ ਸੈਂਸੈਕਸ 165.9 ਅੰਕ ਵਧ ਕੇ 61,168.47 'ਤੇ ਪਹੁੰਚ ਗਿਆ, ਜਦਕਿ ਐਨਐੱਸਈ ਨਿਫਟੀ 35.25 ਅੰਕ ਵਧ ਕੇ 17,979.45 'ਤੇ ਰਿਹਾ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੈਂਸੈਕਸ 316.94 ਅੰਕ ਜਾਂ 0.52 ਫੀਸਦੀ ਦੀ ਗਿਰਾਵਟ ਨਾਲ 61,002.57 'ਤੇ ਬੰਦ ਹੋਇਆ ਸੀ। ਨਿਫਟੀ 91.65 ਅੰਕ ਜਾਂ 0.51 ਫੀਸਦੀ ਦੀ ਗਿਰਾਵਟ ਨਾਲ 17,944.20 'ਤੇ ਬੰਦ ਹੋਇਆ।
ਲਾਭ ਅਤੇ ਨੁਕਸਾਨ : ਪਾਵਰ ਗਰਿੱਡ, ਐਚਸੀਐਲ ਟੈਕਨਾਲੋਜੀਜ਼, ਆਈਟੀਸੀ, ਭਾਰਤੀ ਏਅਰਟੈੱਲ, ਹਿੰਦੁਸਤਾਨ ਯੂਨੀਲੀਵਰ, ਆਈਸੀਆਈਸੀਆਈ ਬੈਂਕ, ਇੰਡਸਇੰਡ ਬੈਂਕ, ਇਨਫੋਸਿਸ, ਟੈਕ ਮਹਿੰਦਰਾ, ਐਨਟੀਪੀਸੀ ਅਤੇ ਐਚਡੀਐਫਸੀ ਬੈਂਕ ਸੈਂਸੈਕਸ ਵਿੱਚ ਪ੍ਰਮੁੱਖ ਲਾਭਕਾਰੀ ਸਨ। ਦੂਜੇ ਪਾਸੇ ਟਾਟਾ ਸਟੀਲ, ਵਿਪਰੋ, ਨੇਸਲੇ, ਬਜਾਜ ਫਿਨਸਰਵ, ਟਾਈਟਨ ਅਤੇ ਬਜਾਜ ਫਾਇਨਾਂਸ ਦੇ ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ। ਏਸ਼ੀਆਈ ਬਾਜ਼ਾਰਾਂ 'ਚ ਜਾਪਾਨ, ਦੱਖਣੀ ਕੋਰੀਆ, ਹਾਂਗਕਾਂਗ ਅਤੇ ਚੀਨ ਹਰੇ ਨਿਸ਼ਾਨ 'ਚ ਕਾਰੋਬਾਰ ਕਰ ਰਹੇ ਸਨ। ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਰਲਵੇਂ-ਮਿਲਵੇਂ ਰੁਖ ਨਾਲ ਬੰਦ ਹੋਏ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫਪੀਆਈ) ਨੇ ਸ਼ੁੱਕਰਵਾਰ ਨੂੰ ਸ਼ੁੱਧ ਆਧਾਰ 'ਤੇ 624.61 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਇਹ ਵੀ ਪੜ੍ਹੋ :GoDaddy: Hackers stole source code: ਗੋਡੈਡੀ 'ਤੇ ਮੁੜ ਹੋਇਆ ਸਾਈਬਰ ਹਮਲਾ