ਨਵੀਂ ਦਿੱਲੀ: ਕੇਂਦਰੀ ਅਸਿੱਧੇ ਕਰ ਅਤੇ ਕਸਟਮ ਬੋਰਡ (CBIC) ਨੇ ਕਿਹਾ ਹੈ ਕਿ ਸਪੀਕਰ ਅਤੇ ਸਿਮ ਟਰੇ ਵਰਗੇ ਹਿੱਸਿਆਂ ਦੇ ਨਾਲ ਆਉਣ ਵਾਲੇ ਮੋਬਾਈਲ ਫੋਨ ਡਿਸਪਲੇ ਅਸੈਂਬਲੀ ਦੇ ਆਯਾਤ 'ਤੇ 15 ਫੀਸਦੀ ਦੀ ਦਰ ਨਾਲ ਬੇਸਿਕ ਕਸਟਮ ਡਿਊਟੀ (15 per cent customs duty on Mobile accessories) ਆਕਰਸ਼ਿਤ ਹੋਵੇਗੀ ਜਿਸ ਕਾਰਨ ਮੋਬਾਈਲ ਰਿਪੇਅਰਿੰਗ (Mobile repairing) ਸੀਬੀਆਈਸੀ ਨੇ ਆਪਣੇ ਇੱਕ ਸਰਕੂਲਰ ਵਿੱਚ ਇਹ ਸਪਸ਼ਟੀਕਰਨ ਦਿੱਤਾ ਹੈ। ਮੋਬਾਈਲ ਡਿਸਪਲੇ ਅਸੈਂਬਲੀ ਯੂਨਿਟ ਦੇ ਆਯਾਤ 'ਤੇ ਇਸ ਸਮੇਂ 10 ਫੀਸਦੀ ਦੀ ਦਰ ਨਾਲ ਕਸਟਮ ਡਿਊਟੀ ਲੱਗਦੀ ਹੈ।
ਪਰ ਡਿਸਪਲੇ ਅਸੈਂਬਲੀ ਵਿੱਚ ਵਰਤੇ ਜਾਣ ਵਾਲੇ ਵਿਅਕਤੀਗਤ ਉਪਕਰਣਾਂ ਦੇ ਆਯਾਤ 'ਤੇ ਕੋਈ ਡਿਊਟੀ ਨਹੀਂ ਹੈ। ਮੋਬਾਈਲ ਫੋਨ ਦੀ ਡਿਸਪਲੇ ਯੂਨਿਟ ਵਿੱਚ ਟੱਚ ਪੈਨਲ, ਕਵਰ ਗਲਾਸ, LED ਬੈਕਲਾਈਟ ਅਤੇ FPC ਵਰਗੇ ਹਿੱਸੇ ਸ਼ਾਮਲ ਹੁੰਦੇ ਹਨ। ਸੀਬੀਆਈਸੀ ਨੇ ਕਿਹਾ ਹੈ ਕਿ ਡਿਸਪਲੇ ਅਸੈਂਬਲੀ ਦੇ ਆਯਾਤ ਵਿੱਚ ਗਲਤ ਜਾਣਕਾਰੀ ਦੇਣ ਦੀਆਂ ਘਟਨਾਵਾਂ ਹੋਈਆਂ ਹਨ। ਇਸ ਸਥਿਤੀ ਨੂੰ ਦੂਰ ਕਰਨ ਲਈ ਬੀ.ਸੀ.ਡੀ. ਵਿੱਚ ਬਦਲਾਅ ਕੀਤੇ ਗਏ ਹਨ।
ਆਪਣੇ ਖੇਤਰੀ ਦਫ਼ਤਰਾਂ ਨੂੰ ਭੇਜੇ ਇੱਕ ਸਰਕੂਲਰ ਵਿੱਚ ਸੀਬੀਆਈਸੀ ਨੇ ਕਿਹਾ ਕਿ ਜੇਕਰ ਇੱਕ ਮੋਬਾਈਲ ਫੋਨ ਡਿਸਪਲੇਅ ਯੂਨਿਟ ਸਿਰਫ ਧਾਤ ਜਾਂ ਪਲਾਸਟਿਕ ਦੇ ਬਣੇ ਬੈਕ ਸਪੋਰਟ ਫਰੇਮ ਨਾਲ ਆਯਾਤ ਕੀਤਾ ਜਾਂਦਾ ਹੈ ਤਾਂ ਇਸ 'ਤੇ 10 ਫੀਸਦੀ ਦੀ ਦਰ ਨਾਲ ਟੈਕਸ ਲੱਗੇਗਾ। ਹਾਲਾਂਕਿ, ਜੇਕਰ ਧਾਤ ਜਾਂ ਪਲਾਸਟਿਕ ਦੇ ਬਣੇ ਬੈਕ ਸਪੋਰਟ ਫਰੇਮ ਨੂੰ ਵੱਖਰੇ ਤੌਰ 'ਤੇ ਆਯਾਤ ਕੀਤਾ ਜਾਂਦਾ ਹੈ ਤਾਂ 15 ਫੀਸਦੀ ਦੀ ਦਰ ਨਾਲ ਕਸਟਮ ਡਿਊਟੀ ਲਗਾਈ ਜਾਵੇਗੀ।