ਚੇਨਈ:ਇੰਡਸਇੰਡ ਬੈਂਕ ਦੇ ਪ੍ਰਮੋਟਰ ਹਿੰਦੂਜਾ ਗਰੁੱਪ ਨੂੰ ਆਪਣੀ ਹਿੱਸੇਦਾਰੀ 9.5 ਫੀਸਦੀ ਤੋਂ ਵਧਾ ਕੇ 26 ਫੀਸਦੀ ਕਰਨ ਲਈ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੀ ਮਨਜ਼ੂਰੀ ਮਿਲਣ ਦੀ ਉਮੀਦ ਹੈ। ਹਿੰਦੂਜਾ ਗਰੁੱਪ ਦੇ ਕਰੀਬੀ ਸੂਤਰਾਂ ਮੁਤਾਬਕ ਉਮੀਦ ਹੈ ਕਿ ਆਰਬੀਆਈ ਗਰੁੱਪ ਨੂੰ ਆਪਣੀ ਹਿੱਸੇਦਾਰੀ ਵਧਾਉਣ ਲਈ ਰਸਮੀ ਮਨਜ਼ੂਰੀ ਦੇਵੇਗਾ। ਇੱਕ ਵਿਸ਼ਲੇਸ਼ਕ ਕਾਨਫਰੰਸ ਵਿੱਚ, ਇੰਡਸਇੰਡ ਬੈਂਕ ਪ੍ਰਬੰਧਨ ਨੇ ਕਿਹਾ ਸੀ ਕਿ ਪ੍ਰਮੋਟਰਾਂ ਨੇ ਆਪਣੀ ਹਿੱਸੇਦਾਰੀ ਵਧਾਉਣ ਲਈ ਆਰਬੀਆਈ ਨੂੰ ਅਰਜ਼ੀ ਦਿੱਤੀ ਹੈ।
Hinduja Group: ਹਿੰਦੂਜਾ ਗਰੁੱਪ ਦੀ ਇਸ ਬੈਂਕ 'ਚ ਹਿੱਸੇਦਾਰੀ ਵਧਾਉਣ ਦੀ ਯੋਜਨਾ, RBI ਤੋਂ ਮੰਗੀ ਮਨਜ਼ੂਰੀ - ਇੰਡਸਇੰਡ ਇੰਟਰਨੈਸ਼ਨਲ ਹੋਲਡਿੰਗਜ਼ ਲਿਮਿਟੇਡ
ਹਿੰਦੂਜਾ ਗਰੁੱਪ ਇੰਡਸਇੰਡ ਬੈਂਕ 'ਚ ਆਪਣੀ ਹਿੱਸੇਦਾਰੀ 26 ਫੀਸਦੀ ਤੱਕ ਵਧਾਉਣ ਲਈ ਆਰਬੀਆਈ ਦੀ ਮਨਜ਼ੂਰੀ ਮੰਗੇਗਾ। ਜੇਕਰ ਇਹ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਬੈਂਕ 'ਚ ਨਿਵੇਸ਼ ਵਧਣ ਦੀ ਉਮੀਦ ਹੈ।
ਇਸ ਸਮੇਂ, ਦੋ ਕੰਪਨੀਆਂ - ਇੰਡਸਇੰਡ ਇੰਟਰਨੈਸ਼ਨਲ ਹੋਲਡਿੰਗਜ਼ ਲਿਮਿਟੇਡ ਅਤੇ ਇੰਡਸਇੰਡ ਲਿਮਟਿਡ ਦੀ ਇੰਡਸਇੰਡ ਬੈਂਕ ਵਿੱਚ ਕ੍ਰਮਵਾਰ 12.57 ਪ੍ਰਤੀਸ਼ਤ ਅਤੇ 3.93 ਫੀਸਦੀ ਹਿੱਸੇਦਾਰੀ ਹੈ। ਕਿਹਾ ਜਾ ਰਿਹਾ ਹੈ ਕਿ ਹਿੱਸੇਦਾਰੀ ਵਧਣ ਨਾਲ ਬੈਂਕ 'ਚ ਕਰੀਬ 10,000 ਕਰੋੜ ਰੁਪਏ ਦਾ ਨਿਵੇਸ਼ ਆਵੇਗਾ। ਸੋਮਵਾਰ ਨੂੰ, ਇੰਡਸਇੰਡ ਬੈਂਕ ਦੇ ਸ਼ੇਅਰ BSE 'ਤੇ 1,314.05 ਰੁਪਏ 'ਤੇ ਖੁੱਲ੍ਹਣ ਤੋਂ ਬਾਅਦ 1,315 ਰੁਪਏ 'ਤੇ ਬੰਦ ਹੋਏ। ਸਟਾਕ ਦਾ 52-ਹਫਤੇ ਦਾ ਉੱਚ ਅਤੇ ਨੀਵਾਂ ਕ੍ਰਮਵਾਰ 1,342.65 ਰੁਪਏ ਅਤੇ 782.85 ਰੁਪਏ ਸੀ। ਜਦੋਂ ਆਈਏਐਨਐਸ ਨੇ ਸਪੱਸ਼ਟੀਕਰਨ ਲਈ ਉਨ੍ਹਾਂ ਨਾਲ ਸੰਪਰਕ ਕੀਤਾ, ਤਾਂ ਬੈਂਕ ਅਧਿਕਾਰੀਆਂ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਦੱਸ ਦੇਈਏ ਕਿ ਹਿੰਦੂਜਾ ਗਰੁੱਪ ਬਹੁਤ ਪੁਰਾਣਾ ਗਰੁੱਪ ਹੈ। ਇਹ ਸਮੂਹ 109 ਸਾਲਾਂ ਤੋਂ ਚੱਲ ਰਿਹਾ ਹੈ। ਇਹ ਗਰੁੱਪ ਅਜੇ ਵੀ ਬਰਤਾਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਹੈ। ਪਰ ਇਸਦੇ ਸੰਸਥਾਪਕ ਦੀਪ ਚੰਦ ਹਿੰਦੂਜਾ ਮੂਲ ਰੂਪ ਵਿੱਚ ਭਾਰਤੀ ਹਨ। ਉਹ ਅਣਵੰਡੇ ਭਾਰਤ ਦੇ ਸਿੰਧ ਸੂਬੇ ਦੇ ਸ਼ਿਕਾਰਪੁਰ ਜ਼ਿਲ੍ਹੇ ਨਾਲ ਸਬੰਧਤ ਹੈ। ਉਸਨੇ 1919 ਵਿੱਚ ਆਪਣੇ ਕਾਰੋਬਾਰ ਦਾ ਵਿਸਥਾਰ ਕਰਨਾ ਸ਼ੁਰੂ ਕੀਤਾ ਅਤੇ ਕਈ ਦੇਸ਼ਾਂ ਵਿੱਚ ਕਾਰੋਬਾਰ ਫੈਲਾਇਆ। ਇਸ ਵੇਲੇ ਹਿੰਦੂਜਾ ਗਰੁੱਪ ਦਾ ਕੇਂਦਰ ਬਰਤਾਨੀਆ ਵਿੱਚ ਹੀ ਹੈ। ਅਸ਼ੋਕ ਹਿੰਦੂਜਾ ਹਿੰਦੂਜਾ ਗਰੁੱਪ ਆਫ਼ ਕੰਪਨੀਜ਼ (ਭਾਰਤ) ਦੇ ਚੇਅਰਮੈਨ ਹਨ। ਜ਼ਿਕਰਯੋਗ ਹੈ ਕਿ ਕਝ ਮਹੀਨੇ ਪਹਿਲਾਂ ਹੀ, ਹਿੰਦੂਜਾ ਗਰੁੱਪ ਦੇ ਚੇਅਰਮੈਨ ਐਸਪੀ ਹਿੰਦੂਜਾ ਦਾ ਲੰਡਨ ਵਿੱਚ ਦਿਹਾਂਤ ਹੋ ਗਿਆ। ਉਹ ਚਾਰ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਸੀ। ਹਿੰਦੂਜਾ ਪਰਿਵਾਰ ਦੇ ਸਰਪ੍ਰਸਤ ਅਤੇ ਉਨ੍ਹਾਂ ਦੇ ਭਰਾਵਾਂ ਗੋਪੀਚੰਦ ਅਤੇ ਪ੍ਰਕਾਸ਼ 'ਤੇ ਗੈਰ-ਕਾਨੂੰਨੀ ਕਮਿਸ਼ਨ ਸਮੇਤ ਕਈ ਚੀਜ਼ਾਂ ਦੇ ਇਲਜ਼ਾਮ ਸਨ। (IANS ਦੇ ਇਨਪੁਟ ਨਾਲ)