ਨਵੀਂ ਦਿੱਲੀ:ਇਸ ਸਮੇਂ ਭਾਰਤ 'ਚ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਕਈ ਸਟਾਰਟਅੱਪ ਕੰਪਨੀਆਂ ਨੇ ਵੀ ਇਸ ਸੈਗਮੈਂਟ 'ਚ ਆਪਣੀ ਕਿਸਮਤ ਅਜ਼ਮਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ, ਸਰਕਾਰ ਇਲੈਕਟ੍ਰਿਕ ਵਾਹਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਸਬਸਿਡੀ ਵੀ ਦੇ ਰਹੀ ਹੈ ਅਤੇ ਇਲੈਕਟ੍ਰਿਕ ਵਾਹਨ ਖ਼ਰੀਦਣ ਵਾਲਿਆਂ ਲਈ ਵਿਸ਼ੇਸ਼ ਯੋਜਨਾ ਦੇ ਤਹਿਤ ਛੋਟ ਵੀ ਦੇ ਰਹੇ ਹਨ। ਦੱਸ ਦੇਈਏ ਕਿ ਸਰਕਾਰ ਨੇ EV 'ਤੇ ਡਿਸਕਾਊਂਟ ਲਈ FAME 2 ਸਕੀਮ ਲਾਗੂ ਕੀਤੀ ਹੈ। ਇਸ ਲੇਖ ਰਾਹੀਂ, ਅਸੀਂ ਜਾਣਾਂਗੇ ਕਿ FAME 2 ਸਕੀਮ ਦਾ ਕੀ ਹੁੰਦਾ ਹੈ ਅਤੇ EV ਖ਼ਰੀਦਦਾਰਾਂ ਨੂੰ ਇਸ ਤੋਂ ਕਿੰਨਾ ਲਾਭ ਮਿਲੇਗਾ।
ਕੀ ਹੈ FAME 2 ਸਕੀਮ:FAME 2 ਸਕੀਮ ਦੇ ਤਹਿਤ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ 'ਚ ਕਾਫੀ ਵਾਧਾ ਹੋਇਆ ਹੈ। ਆਓ ਜਾਣਦੇ ਹਾਂ Fa2 ਸਕੀਮ ਕੀ ਹੈ ਅਤੇ ਇਲੈਕਟ੍ਰਿਕ ਵਾਹਨ ਖ਼ਰੀਦਣ ਵਾਲਿਆਂ ਨੂੰ ਕੀ ਫਾਇਦਾ ਹੋਵੇਗਾ। ਇਲੈਕਟ੍ਰਿਕ ਵਾਹਨਾਂ ਨੂੰ ਹਰ ਘਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਵਿੱਚ ਸਰਕਾਰ FAME 2 ਸਕੀਮ ਤਹਿਤ ਵੱਖ-ਵੱਖ ਸਬਸਿਡੀਆਂ ਦੇ ਰਹੀ ਹੈ।
FAME 2 ਸਕੀਮ ਨੂੰ ਦੋ ਸਾਲਾਂ ਲਈ ਵਧਾ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਸਕੀਮ ਪਹਿਲਾਂ 31 ਮਾਰਚ, 2022 ਨੂੰ ਖਤਮ ਹੋਣ ਵਾਲੀ ਸੀ, ਪਰ ਹੁਣ ਇਸ ਦੀ ਤਰੀਕ ਵਧਾ ਕੇ 31 ਮਾਰਚ, 2024 ਕਰ ਦਿੱਤੀ ਗਈ ਹੈ। ਜਿਸ ਦਾ ਸਿੱਧਾ ਅਸਰ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ 'ਤੇ ਪਵੇਗਾ, ਖਾਸ ਤੌਰ 'ਤੇ ਦੋਪਹੀਆ ਅਤੇ ਤਿੰਨ-ਪਹੀਆ ਵਾਹਨਾਂ ਦੇ ਹਿੱਸੇ ਉੱਤੇ ਸਿੱਧਾ ਅਸਰ ਰਿਹਾ।