ਪੰਜਾਬ

punjab

ETV Bharat / business

Gold Silver Sensex News: ਸੋਨੇ 'ਚ ਗਿਰਾਵਟ, ਸ਼ੇਅਰ ਬਾਜ਼ਾਰ 'ਚ ਲਗਾਤਾਰ ਤੇਜ਼ੀ ਜਾਰੀ - ਕੌਮਾਂਤਰੀ ਪੱਧਰ

ਸ਼ੇਅਰ ਬਾਜ਼ਾਰਾਂ 'ਚ ਮੰਗਲਵਾਰ ਨੂੰ ਲਗਾਤਾਰ ਅੱਠਵੇਂ ਕਾਰੋਬਾਰੀ ਸੈਸ਼ਨ 'ਚ ਤੇਜ਼ੀ ਰਹੀ। ਅਪ੍ਰੈਲ ਵਿੱਚ ਰਿਕਾਰਡ ਜੀਐਸਟੀ (ਗੁੱਡਸ ਐਂਡ ਸਰਵਿਸਿਜ਼ ਟੈਕਸ) ਨਾਲ ਵੀ ਬਾਜ਼ਾਰ ਨੂੰ ਸਮਰਥਨ ਮਿਲਿਆ। ਕੌਮਾਂਤਰੀ ਪੱਧਰ 'ਤੇ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ।

Gold Silver Sensex News
Gold Silver Sensex News

By

Published : May 3, 2023, 9:37 AM IST

ਨਵੀਂ ਦਿੱਲੀ/ਮੁੰਬਈ:ਕੌਮਾਂਤਰੀ ਪੱਧਰ 'ਤੇ ਕੀਮਤੀ ਧਾਤੂ ਦੀਆਂ ਕੀਮਤਾਂ 'ਚ ਗਿਰਾਵਟ ਦੇ ਕਾਰਨ ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 225 ਰੁਪਏ ਡਿੱਗ ਕੇ 60,075 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ। HDFC ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 60,300 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਚਾਂਦੀ ਵੀ 380 ਰੁਪਏ ਦੀ ਗਿਰਾਵਟ ਨਾਲ 75,600 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।

HDFC ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ ਸੌਮਿਲ ਗਾਂਧੀ ਨੇ ਕਿਹਾ, "ਦਿੱਲੀ ਦੇ ਬਾਜ਼ਾਰਾਂ ਵਿੱਚ ਸਪਾਟ ਸੋਨਾ 225 ਰੁਪਏ ਦੀ ਗਿਰਾਵਟ ਨਾਲ 60,075 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਸੀ।" ਵਿਦੇਸ਼ੀ ਬਾਜ਼ਾਰਾਂ ਵਿੱਚ ਸੋਨਾ ਡਿੱਗ ਕੇ 1,987 ਡਾਲਰ ਪ੍ਰਤੀ ਔਂਸ ਰਹਿ ਗਿਆ, ਜਦਕਿ ਚਾਂਦੀ ਡਿੱਗ ਕੇ 25.05 ਡਾਲਰ 'ਤੇ ਆ ਗਈ। ਮੰਗਲਵਾਰ ਨੂੰ ਏਸ਼ੀਆਈ ਬਾਜ਼ਾਰਾਂ ਦੇ ਕਾਰੋਬਾਰੀ ਘੰਟਿਆਂ 'ਚ ਸੋਨੇ 'ਚ ਗਿਰਾਵਟ ਦਾ ਰੁਖ ਦੇਖਣ ਨੂੰ ਮਿਲਿਆ।

ਸ਼ੇਅਰ ਬਾਜ਼ਾਰ 'ਚ ਲਗਾਤਾਰ ਅੱਠਵੇਂ ਦਿਨ ਤੇਜ਼ੀ:ਸਥਾਨਕ ਸ਼ੇਅਰ ਬਾਜ਼ਾਰਾਂ 'ਚ ਮੰਗਲਵਾਰ ਨੂੰ ਲਗਾਤਾਰ ਅੱਠਵੇਂ ਕਾਰੋਬਾਰੀ ਸੈਸ਼ਨ 'ਚ ਤੇਜ਼ੀ ਜਾਰੀ ਰਹੀ ਅਤੇ ਬੀਐੱਸਈ ਸੈਂਸੈਕਸ 242 ਅੰਕਾਂ ਦੇ ਵਾਧੇ ਨਾਲ ਬੰਦ ਹੋਇਆ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੇ ਨਿਵੇਸ਼ ਦੇ ਵਿਚਕਾਰ ਇੰਫੋਸਿਸ ਅਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਦੀ ਖਰੀਦਦਾਰੀ ਕਾਰਨ ਬਾਜ਼ਾਰ ਨੇ ਤੇਜ਼ੀ ਫੜੀ, ਜਿਨ੍ਹਾਂ ਦੀ ਇੰਡੈਕਸ ਵਿੱਚ ਮਜ਼ਬੂਤ ​​ਹਿੱਸੇਦਾਰੀ ਹੈ। ਇਸ ਦੇ ਨਾਲ ਹੀ ਏਸ਼ੀਆ ਦੇ ਹੋਰ ਬਾਜ਼ਾਰਾਂ 'ਚ ਮਜ਼ਬੂਤ ​​ਰੁਝਾਨ ਅਤੇ ਅਪ੍ਰੈਲ 'ਚ ਰਿਕਾਰਡ GST (ਗੁੱਡਸ ਐਂਡ ਸਰਵਿਸਿਜ਼ ਟੈਕਸ) ਕਲੈਕਸ਼ਨ ਨੇ ਵੀ ਬਾਜ਼ਾਰ ਨੂੰ ਸਮਰਥਨ ਦਿੱਤਾ।

ਬੀ.ਐੱਸ.ਈ ਦਾ ਤੀਹ ਸ਼ੇਅਰਾਂ ਵਾਲਾ ਸੈਂਸੈਕਸ 242.27 ਅੰਕ ਭਾਵ 0.40 ਫੀਸਦੀ ਦੇ ਵਾਧੇ ਨਾਲ 61,354.71 'ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਕ ਸਮੇਂ ਇਹ 373.8 ਅੰਕ ਤੱਕ ਚੜ੍ਹ ਗਿਆ ਸੀ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 82.65 ਅੰਕ ਭਾਵ 0.46 ਫੀਸਦੀ ਦੇ ਵਾਧੇ ਨਾਲ 18,147.65 'ਤੇ ਬੰਦ ਹੋਇਆ। ਜਿਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਰਿਸਰਚ ਦੇ ਮੁਖੀ ਵਿਨੋਦ ਨਾਇਰ ਨੇ ਕਿਹਾ, “ਗਲੋਬਲ ਬਾਜ਼ਾਰਾਂ ਦੇ ਰੁਝਾਨ ਦੇ ਉਲਟ ਘਰੇਲੂ ਸਟਾਕ ਮਾਰਕੀਟ ਵਿੱਚ ਤੇਜ਼ੀ ਜਾਰੀ ਹੈ। ਇਸ ਦਾ ਮੁੱਖ ਕਾਰਨ ਕੰਪਨੀਆਂ ਦੇ ਚੌਥੀ ਤਿਮਾਹੀ ਦੇ ਬਿਹਤਰ ਨਤੀਜੇ ਅਤੇ ਅਨੁਕੂਲ ਘਰੇਲੂ ਮੈਕਰੋ-ਆਰਥਿਕ ਅੰਕੜੇ ਹਨ। ਮੈਨੂਫੈਕਚਰਿੰਗ PMI ਨਵੇਂ ਕਾਰੋਬਾਰ 'ਤੇ ਉਮੀਦ ਨਾਲੋਂ ਵੱਧ ਸੀ।

ਉਨ੍ਹਾਂ ਨੇ ਕਿਹਾ, “ਇਸ ਤੋਂ ਇਲਾਵਾ ਅਪ੍ਰੈਲ ਵਿੱਚ ਜੀਐਸਟੀ ਕਲੈਕਸ਼ਨ ਰਿਕਾਰਡ ਪੱਧਰ ਉੱਤੇ ਰਿਹਾ। ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਦੀ ਮੁਦਰਾ ਨੀਤੀ ਦੇ ਐਲਾਨ ਤੋਂ ਪਹਿਲਾਂ ਜਿੱਥੇ ਪੱਛਮੀ ਬਾਜ਼ਾਰ ਸੁਸਤ ਰਹੇ, ਉੱਥੇ ਹੀ ਐੱਫ.ਆਈ.ਆਈ (ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ) ਤੋਂ ਮਜ਼ਬੂਤ ​​ਪੂੰਜੀ ਪ੍ਰਵਾਹ ਨਾਲ ਘਰੇਲੂ ਬਾਜ਼ਾਰ ਨੂੰ ਫਾਇਦਾ ਹੋਇਆ। ਟੈਕ ਮਹਿੰਦਰਾ, ਐੱਨ.ਟੀ.ਪੀ.ਸੀ, ਟਾਟਾ, ਸਟੀਲ, ਮਾਰੂਤੀ, ਇੰਫੋਸਿਸ, ਪਾਵਰਗਰਿਡ, ਲਾਰਸਨ ਐਂਡ ਟੂਬਰੋ, ਐਕਸਿਸ ਬੈਂਕ, ਟਾਈਟਨ, ਰਿਲਾਇੰਸ ਇੰਡਸਟਰੀਜ਼, ਵਿਪਰੋ ਅਤੇ ਮਹਿੰਦਰਾ ਐਂਡ ਮਹਿੰਦਰਾ ਸਭ ਤੋਂ ਵੱਧ ਲਾਭਕਾਰੀ ਸਨ।

ਦੂਜੇ ਪਾਸੇ ਸਨ ਫਾਰਮਾ, ਅਲਟਰਾਟੈੱਕ ਸੀਮੈਂਟ, ਟਾਟਾ ਮੋਟਰਜ਼, ਕੋਟਕ ਮਹਿੰਦਰਾ ਬੈਂਕ, ਬਜਾਜ ਫਾਈਨਾਂਸ, ਸਟੇਟ ਬੈਂਕ ਆਫ ਇੰਡੀਆ ਅਤੇ ਨੇਸਲੇ ਦੇ ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ। ਏਸ਼ੀਆ ਦੇ ਹੋਰ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ, ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਹਾਂਗਕਾਂਗ ਦਾ ਹੈਂਗਸੇਂਗ ਮੁਨਾਫੇ 'ਚ ਰਿਹਾ। ਹਾਲਾਂਕਿ ਯੂਰਪ ਦੇ ਜ਼ਿਆਦਾਤਰ ਪ੍ਰਮੁੱਖ ਬਾਜ਼ਾਰਾਂ 'ਚ ਦੁਪਹਿਰ ਦੇ ਕਾਰੋਬਾਰ 'ਚ ਗਿਰਾਵਟ ਦਾ ਰੁਝਾਨ ਰਿਹਾ। ਸੋਮਵਾਰ ਨੂੰ ਅਮਰੀਕੀ ਬਾਜ਼ਾਰ ਮਾਮੂਲੀ ਨੁਕਸਾਨ ਨਾਲ ਬੰਦ ਹੋਇਆ।

GST Collection:ਵਿੱਤ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਅਪ੍ਰੈਲ 'ਚ ਜੀਐੱਸਟੀ ਕੁਲੈਕਸ਼ਨ ਸਾਲ-ਦਰ-ਸਾਲ 12 ਫੀਸਦੀ ਵਧ ਕੇ 1.87 ਲੱਖ ਕਰੋੜ ਰੁਪਏ ਤੋਂ ਉੱਪਰ ਪਹੁੰਚ ਗਿਆ। ਇਹ ਇੱਕ ਮਹੀਨੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਜੀਐਸਟੀ ਕੁਲੈਕਸ਼ਨ ਹੈ। ਦੂਜੇ ਪਾਸੇ ਨਵੇਂ ਕਾਰੋਬਾਰ ਵਿੱਚ ਚੰਗਾ ਵਾਧਾ, ਬਿਹਤਰ ਅੰਤਰਰਾਸ਼ਟਰੀ ਵਿਕਰੀ ਅਤੇ ਕੀਮਤਾਂ ਦੇ ਦਬਾਅ ਵਿੱਚ ਕੁਝ ਕਮੀ ਅਤੇ ਸਪਲਾਈ ਲੜੀ ਵਿੱਚ ਸੁਧਾਰ ਦੇ ਕਾਰਨ ਦੇਸ਼ ਵਿੱਚ ਨਿਰਮਾਣ ਗਤੀਵਿਧੀਆਂ ਵਿੱਚ ਤੇਜ਼ੀ ਆਈ ਹੈ ਅਤੇ ਅਪ੍ਰੈਲ ਵਿੱਚ ਇਹ ਚਾਰ ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ।

ਮੌਸਮੀ ਤੌਰ 'ਤੇ ਐਡਜਸਟਡ S&P ਗਲੋਬਲ ਇੰਡੀਆ ਮੈਨੂਫੈਕਚਰਿੰਗ ਪਰਚੇਜ਼ਿੰਗ ਮੈਨੇਜਮੈਂਟ ਇੰਡੈਕਸ (PMI) ਮਾਰਚ ਦੇ 56.4 ਤੋਂ ਵਧ ਕੇ ਅਪ੍ਰੈਲ ਵਿੱਚ 57.2 ਹੋ ਗਿਆ। ਵਿਦੇਸ਼ੀ ਸੰਸਥਾਗਤ ਨਿਵੇਸ਼ਕ (ਐਫਆਈਆਈ) ਸ਼ੁੱਕਰਵਾਰ ਨੂੰ ਸ਼ੁੱਧ ਖਰੀਦਦਾਰ ਬਣੇ ਰਹੇ ਅਤੇ ਉਨ੍ਹਾਂ ਨੇ 3,304.32 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਬਾਜ਼ਾਰ ਹੁਣ ਨੀਤੀਗਤ ਦਰ ਨੂੰ ਲੈ ਕੇ ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਦੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਦੌਰਾਨ, ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.38 ਫੀਸਦੀ ਡਿੱਗ ਕੇ 79.03 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ।

ਇਹ ਵੀ ਪੜ੍ਹੋ:Share Market Update: ਸ਼ੇਅਰ ਬਾਜ਼ਾਰ ਵਿੱਚ ਤੇਜ਼ੀ, ਸੈਂਸੈਕਸ 276 ਅੰਕ ਵਧਿਆ, ਨਿਫਟੀ ਵਿੱਚ 89 ਅੰਕ ਦਾ ਵਾਧਾ

ABOUT THE AUTHOR

...view details