ਨਵੀਂ ਦਿੱਲੀ : ਵੈੱਬ ਹੋਸਟਿੰਗ ਪਲੇਟਫਾਰਮ ਗੋਡੈਡੀ ਨੇ ਖੁਲਾਸਾ ਕੀਤਾ ਹੈ ਕਿ ਸਾਈਬਰ ਹੈਕਰਸ ਉਨ੍ਹਾਂ ਦੇ ਸਿਸਟਮ ਤੱਕ ਪਹੁੰਚ ਗਏ ਹਨ। ਉਨ੍ਹਾਂ ਦੇ ਨੈੱਟਵਰਕ 'ਚ ਮਾਲਵੇਅਰ ਸਟੋਰ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਸੋਰਸ ਕੋਡ ਦੇ ਕੁੱਝ ਹਿੱਸੇ ਵੀ ਚੋਰੀ ਕਰ ਲਏ ਗਏ ਹਨ।ਕੰਪਨੀ ਨੇ ਕਿਹਾ ਕਿ ਇਸ ਮੁੱਦੇ ਉੱਤੇ ਫੋਰੈਂਸਿਕ ਮਾਹਿਰਾਂ ਦੇ ਨਾਲ-ਨਾਲ ਦੁਨੀਆ ਭਰ ਵਿੱਚ ਕਈ ਕਾਨੂੰਨ ਪ੍ਰਵਰਤਨ ੲੰਜਸੀਆਂ ਦੇ ਨਾਲ ਕੰਮ ਕਰ ਰਹੀ ਹੈ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਹੈ, ਸਾਡੇ ਕੋਲ ਸਬੂਤ ਹਨ ਅਤੇ ਕਾਨੂੰਨ ਮਾਹਿਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਇਸ ਘਟਨਾ ਨੂੰ ਗੋਡੈਡੀ ਵਰਗੀ ਹੋਸਟਿੰਗ ਸਰਵਿਸ ਨੂੰ ਟਾਰਗੇਟ ਕਰਨ ਵਾਲੇ ਇੱਕ ਜਟਿਲ ਅਤੇ ਸਮੂਹ ਦੁਆਰਾ ਅੰਜਾਮ ਦਿੱਤਾ ਗਿਆ ਹੈ।
2020 ਵਿੱਚ ਹੈਕ :ਗੋਡੈਡੀ ਨੂੰ ਪਹਿਲਾਂ ਵੀ 2020 ਵਿੱਚ ਹੈਕ ਕੀਤਾ ਗਿਆ ਸੀ। ਹੈਕਰਸ ਦਾ ਟਾਰਗੇਟ ਵੈਬਸਾਈਟਾਂ ਅਤੇ ਸਰਵਰਾਂ ਦੀ ਫਿਿਸ਼ੰਗ ਕੰਪੈਨ, ਮਾਲਵੇਅਰ ਦੀ ਵੰਡ ਅਤੇ ਹੋਰ ਗਤੀਵਿਧੀਆਂ ਨਾਲ ਜੋੜਨਾ ਸੀ। ਗੋ ਡੈਡੀ ਨੇ ਯੂਐਸ ਸਕਿਓਰਿਟੀਜ ਐਂਡ ਅਕਸਚੈਂਜ ਕਮਿਸ਼ਨ (ਐਸ.ਈ.ਸੀ.) ਫਾਈਲੰਿਗ ਵਿੱਚ ਖੁਲਸਾ ਕੀਤਾ ਹੈ ਕਿ ਹੈਕਰਸ ਉਹੀ ਗਰੁੱਪ ਹੈ ਜਿਸ ਨੂੰ ਮਾਰਚ 2020 ਵਿੱਚ ਕੰਪਨੀ ਨੈੱਟਵਰਕ ਦੇ ਅੰਦਰ ਪਾਇਆ ਗਿਆ ਸੀ। ਦਸੰਬਰ 2022 ਵਿੱਚ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਸੀ। ਇਸ ਦਾ ਪਤਾ ਉਦੋਂ ਚੱਲਿਆ ਜਦੋਂ ਵੈੱਬਸਾਈਟਾਂ ਦੇ ਰੁਕਣ ਬਾਰੇ ਵੱਖ-ਵੱਖ ਲੋਕਾਂ ਤੋਂ ਸ਼ਿਕਾਇਤਾਂ ਮਿਲਣੀਆਂ ਸ਼ੁਰੂ ਹੋਈਆਂ।