ਹੈਦਰਾਬਾਦ:ਹਰ ਇੱਕ ਵਿਅਕਤੀ ਟੈਕਸ ਬਚਾਉਣ ਦੀ ਯੋਜਨਾ ਦੀ ਭਾਲ ਵਿੱਚ ਰਹਿੰਦਾ ਹੈ ਤੇ ਇਸ ਲਈ ਉਹ ਵੱਖ-ਵੱਖ ਤਰੀਕੇ ਲੱਭਦਾ ਰਹਿੰਦਾ ਹੈ। ਜੋ ਲੋਕ ਚੰਗੀ ਅਤੇ ਸੁਰੱਖਿਅਤ ਯੋਜਨਾਵਾਂ ਦੀ ਭਾਲ ਕਰ ਰਹੇ ਹੁੰਦੇ ਹਨ ਉਹ ਬੈਂਕਾਂ ਅਤੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (NBFCs) ਦੁਆਰਾ ਪੇਸ਼ ਕੀਤੇ ਟੈਕਸ-ਬਚਤ ਫਿਕਸਡ ਡਿਪਾਜ਼ਿਟ ਵੱਲ ਜਾ ਸਕਦੇ ਹਨ। ਹਰੇਕ ਨੂੰ ਆਪਣੀ ਸਾਲਾਨਾ ਵਿੱਤੀ ਯੋਜਨਾਵਾਂ ਦੇ ਇੱਕ ਮਹੱਤਵਪੂਰਨ ਹਿੱਸੇ 'ਤੇ ਟੈਕਸ ਬਚਾਉਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ।
ਇਹ ਵੀ ਪੜੋ:ਜਾਣੋ, ਪ੍ਰਭਾਵਸ਼ਾਲੀ ਤੇ ਚੰਗੇ ਤਰੀਕੇ ਨਾਲ ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਦੇ ਟਿਪਸ
ਫਿਕਸਡ ਡਿਪਾਜ਼ਿਟ (FD) ਚੰਗਾ ਰਾਹ:ਟੈਕਸ ਬਚਤ ਲਈ ਫਿਕਸਡ ਡਿਪਾਜ਼ਿਟ (FD) ਇੱਕ ਨਿਵੇਸ਼ ਵਿਕਲਪ ਹੈ ਜੋ ਟੈਕਸ ਛੋਟ, ਸੁਰੱਖਿਆ ਅਤੇ ਇੱਕ ਵਾਜਬ ਵਿਆਜ ਦਰ ਦੇ ਕਈ ਲਾਭ ਪ੍ਰਦਾਨ ਕਰਦਾ ਹੈ। ਬੈਂਕਾਂ ਦੁਆਰਾ ਪੇਸ਼ ਕੀਤੀਆਂ ਇਹ FDs ਤੁਹਾਡੀ ਮਿਹਨਤ ਦੀ ਕਮਾਈ ਨੂੰ ਨਿਵੇਸ਼ ਕਰਨ ਲਈ ਸੁਰੱਖਿਅਤ ਸਕੀਮਾਂ ਮੰਨੀਆਂ ਜਾਂਦੀਆਂ ਹਨ। ਬਹੁਤ ਸਾਰੇ ਨਿਵੇਸ਼ਕ ਆਪਣੇ ਗਾਰੰਟੀਸ਼ੁਦਾ ਰਿਟਰਨ ਅਤੇ ਲਗਭਗ 7 ਪ੍ਰਤੀਸ਼ਤ ਦੀ ਵਿਆਜ ਦਰਾਂ ਨੂੰ ਵੇਖਦੇ ਹੋਏ ਇਹਨਾਂ ਦੀ ਗਾਹਕੀ ਲੈ ਰਹੇ ਹਨ।
ਇਨਕਮ ਟੈਕਸ ਐਕਟ ਵਿੱਚ ਛੋਟ:ਜਿਹੜੇ ਲੋਕ ਟੈਕਸ ਬਚਾਉਣਾ ਚਾਹੁੰਦੇ ਹਨ, ਉਹ ਮੌਜੂਦਾ ਵਿੱਤੀ ਸਾਲ ਦੇ ਖਤਮ ਹੋਣ ਤੋਂ ਪਹਿਲਾਂ ਇਹਨਾਂ FD ਸਕੀਮਾਂ ਨੂੰ ਲੈਣ ਬਾਰੇ ਵਿਚਾਰ ਕਰ ਸਕਦੇ ਹਨ। ਇਨਕਮ ਟੈਕਸ ਐਕਟ 1961 ਦੀ ਧਾਰਾ 80ਸੀ ਵੱਖ-ਵੱਖ ਟੈਕਸ ਬੱਚਤ ਯੋਜਨਾਵਾਂ ਵਿੱਚ ਕੀਤੇ ਨਿਵੇਸ਼ਾਂ 'ਤੇ 1,50,000 ਰੁਪਏ ਤੱਕ ਦੀ ਕਟੌਤੀ ਦੀ ਆਗਿਆ ਦਿੰਦੀ ਹੈ। ਇਹਨਾਂ ਸਕੀਮਾਂ ਵਿੱਚੋਂ ਇੱਕ ਟੈਕਸ ਬਚਾਉਣ ਵਾਲੀ ਫਿਕਸਡ ਡਿਪਾਜ਼ਿਟ ਹੈ। ਇਹਨਾਂ ਸਕੀਮਾਂ ਵਿੱਚ ਜਮ੍ਹਾ ਰਾਸ਼ੀ ਦਾ ਸੈਕਸ਼ਨ 80C ਦੀ ਸੀਮਾ ਤੱਕ ਦਾਅਵਾ ਕੀਤਾ ਜਾ ਸਕਦਾ ਹੈ।