ਨਵੀਂ ਦਿੱਲੀ: ਬੈਂਕਿੰਗ ਸੰਕਟ ਅਤੇ ਮੰਦੀ ਦੇ ਡਰ ਦੇ ਵਿਚਕਾਰ ਫੈਡਰਲ ਰਿਜ਼ਰਵ ਬੈਂਕ ਨੇ ਮਹਿੰਗਾਈ ਦਾ ਮੁਕਾਬਲਾ ਕਰਨ ਲਈ ਆਪਣੀ ਨੀਤੀਗਤ ਦਰ ਵਧਾ ਦਿੱਤੀ ਹੈ। ਫੈੱਡ ਰਿਜ਼ਰਵ ਬੈਂਕ ਨੇ ਇਕ ਵਾਰ ਫਿਰ ਦਰ 'ਚ 25 ਬੇਸਿਸ ਪੁਆਇੰਟ ਜਾਂ 0.25 ਫੀਸਦੀ ਦਾ ਵਾਧਾ ਕੀਤਾ ਹੈ। ਇਸ ਨਾਲ ਅਮਰੀਕਾ 'ਚ ਵਿਆਜ ਦਰਾਂ 16 ਸਾਲ ਦੇ ਉੱਚ ਪੱਧਰ 'ਤੇ ਪਹੁੰਚ ਗਈਆਂ ਹਨ। ਇਹ 10ਵੀਂ ਵਾਰ ਹੈ ਜਦੋਂ ਫੈਡਰਲ ਰਿਜ਼ਰਵ ਬੈਂਕ ਨੇ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ। ਹਾਲਾਂਕਿ ਬੈਂਕ ਨੇ ਹੁਣ ਹੋਰ ਵਾਧਾ ਨਾ ਕਰਨ ਦਾ ਸੰਕੇਤ ਦਿੱਤਾ ਹੈ।
ਵਿਆਜ ਦਰਾਂ ਵਿੱਚ ਵਾਧੇ ਕਾਰਨ ਅਮਰੀਕਾ ਵਿੱਚ ਕਰਜ਼ੇ ਹੋਰ ਮਹਿੰਗੇ :ਬੁੱਧਵਾਰ ਨੂੰ, ਫੈਡਰਲ ਓਪਨ ਮਾਰਕੀਟ ਕਮੇਟੀ ਨੇ ਕਿਹਾ ਕਿ ਕਮੇਟੀ ਆਉਣ ਵਾਲੀ ਜਾਣਕਾਰੀ ਦੀ ਨੇੜਿਓਂ ਨਿਗਰਾਨੀ ਕਰੇਗੀ ਅਤੇ ਮੁਦਰਾ ਨੀਤੀ ਦੇ ਪ੍ਰਭਾਵ ਦਾ ਮੁਲਾਂਕਣ ਕਰੇਗੀ। ਨੀਤੀਗਤ ਮੀਟਿੰਗ ਤੋਂ ਬਾਅਦ, ਫੇਡ ਰਿਜ਼ਰਵ ਦੇ ਚੇਅਰਮੈਨ ਜੇਰੋਮ ਪਾਵੇਲ ਨੇ ਕਿਹਾ ਕਿ ਬੈਂਕਿੰਗ ਪ੍ਰਣਾਲੀ ਮਜ਼ਬੂਤ ਅਤੇ ਲਚਕਦਾਰ ਬਣੀ ਹੋਈ ਹੈ। ਹਾਲਾਂਕਿ, ਵਿੱਤੀ ਪ੍ਰਣਾਲੀ ਵਿੱਚ ਉਥਲ-ਪੁਥਲ ਕਾਰਨ ਵਿਕਾਸ ਅਤੇ ਖਰਚ ਦੋਵਾਂ ਦੀ ਰਫ਼ਤਾਰ ਮੱਠੀ ਪੈ ਗਈ ਹੈ। ਫੈੱਡ ਰਿਜ਼ਰਵ ਬੈਂਕ ਵੱਲੋਂ ਵਿਆਜ ਦਰਾਂ ਵਿੱਚ ਵਾਧੇ ਕਾਰਨ ਅਮਰੀਕਾ ਵਿੱਚ ਕਰਜ਼ੇ ਹੋਰ ਮਹਿੰਗੇ ਹੋ ਜਾਣਗੇ।
ਇਹ ਵੀ ਪੜ੍ਹੋ :GST Collection: ਭਾਰਤੀ ਅਰਥਵਿਵਸਥਾ ਲਈ ਚੰਗੀ ਖਬਰ, ਅਪ੍ਰੈਲ 2023 'ਚ GST ਕੁਲੈਕਸ਼ਨ ਨੇ 1.87 ਲੱਖ ਕਰੋੜ ਰੁਪਏ ਨਾਲ ਤੋੜੇ ਰਿਕਾਰਡ
ਪਿਛਲੇ 14 ਮਹੀਨਿਆਂ ਤੋਂ ਲਗਾਤਾਰ ਵਿਆਜ ਦਰਾਂ 'ਚ ਵਾਧਾ ਜਾਰੀ :ਫੈਡਰਲ ਰਿਜ਼ਰਵ ਬੈਂਕ ਪਿਛਲੇ 14 ਮਹੀਨਿਆਂ ਤੋਂ ਲਗਾਤਾਰ ਵਿਆਜ ਦਰਾਂ 'ਚ ਵਾਧਾ ਕਰ ਰਿਹਾ ਹੈ। ਇਸ ਵਾਧੇ ਤੋਂ ਪਹਿਲਾਂ ਅਮਰੀਕੀ ਫੈਡਰਲ ਰਿਜ਼ਰਵ ਬੈਂਕ ਦਾ ਵਿਆਜ 5 ਫੀਸਦੀ ਸੀ ਜੋ ਹੁਣ 5.25 ਫੀਸਦੀ ਹੋ ਗਿਆ ਹੈ। ਜੋ ਕਿ 2007 ਤੋਂ ਬਾਅਦ ਸਭ ਤੋਂ ਉੱਚਾ ਪੱਧਰ ਹੈ। ਵਿਆਜ ਦਰ ਵਿੱਚ ਵਾਧੇ ਕਾਰਨ ਆਟੋ ਲੋਨ ਤੋਂ ਲੈ ਕੇ ਕ੍ਰੈਡਿਟ ਕਾਰਡ ਲੈਣ-ਦੇਣ ਅਤੇ ਕਾਰੋਬਾਰੀ ਕਰਜ਼ੇ ਤੱਕ ਦੀ ਵਿਆਜ ਦਰ ਦੁੱਗਣੀ ਹੋ ਗਈ ਹੈ। ਦੱਸ ਦਈਏ ਕਿ ਕਿੰਗ ਸੰਕਟ ਅਤੇ ਮੰਦੀ ਦੇ ਡਰ ਦੇ ਵਿਚਕਾਰ ਫੈਡਰਲ ਰਿਜ਼ਰਵ ਬੈਂਕ ਨੇ ਮਹਿੰਗਾਈ ਦਾ ਮੁਕਾਬਲਾ ਕਰਨ ਲਈ ਆਪਣੀ ਨੀਤੀਗਤ ਦਰ ਵਧਾ ਦਿੱਤੀ ਹੈ। ਇਸ ਨਾਲ ਅਮਰੀਕਾ 'ਚ ਵਿਆਜ ਦਰਾਂ 16 ਸਾਲ ਦੇ ਉੱਚ ਪੱਧਰ 'ਤੇ ਪਹੁੰਚ ਗਈਆਂ ਹਨ। ਇਹ 10ਵੀਂ ਵਾਰ ਹੈ ਜਦੋਂ ਫੈਡਰਲ ਰਿਜ਼ਰਵ ਬੈਂਕ ਨੇ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ। ਹਾਲਾਂਕਿ ਬੈਂਕ ਨੇ ਹੁਣ ਹੋਰ ਵਾਧਾ ਨਾ ਕਰਨ ਦਾ ਸੰਕੇਤ ਦਿੱਤਾ ਹੈ।
ਇਹ ਵੀ ਪੜ੍ਹੋ :MSSC Scheme: ਸਮ੍ਰਿਤੀ ਇਰਾਨੀ ਨੇ ਮੋਦੀ ਸਰਕਾਰ ਦੀ ਇਸ ਸਕੀਮ ਦਾ ਲਿਆ ਫਾਇਦਾ, ਆਮ ਨਾਗਰਿਕ ਵਾਂਗ ਖੁੱਲਵਾਇਆ ਖਾਤਾ