ਨਵੀਂ ਦਿੱਲੀ : ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਟਵਿਟਰ ਨੂੰ ਖਰੀਦਣ ਤੋਂ ਬਾਅਦ ਲਗਾਤਾਰ ਸੁਰਖੀਆਂ ਵਿੱਚ ਹਨ। ਉਨ੍ਹਾਂ ਦੇ ਇੱਕ ਨਵੇਂ ਟਵੀਟ ਨੇ ਸੋਸ਼ਲ ਮੀਡੀਆ ਵਿੱਚ ਸਨਸਨੀ ਮਚਾ ਦਿੱਤੀ ਹੈ। ਐਲੋਨ ਮਸਕ ਨੇ ਟਵੀਟ ਕਰਦੇ ਹੋਏ 'ਸ਼ੱਕੀ ਹਾਲਾਤਾਂ 'ਚ ਮੌਤ' ਦੀ ਗੱਲ ਕਹੀ ਹੈ। ਉਨ੍ਹਾਂ ਦੇ ਇਸ ਟਵੀਟ 'ਤੇ ਲਗਾਤਾਰ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਇਕ ਯੂਜ਼ਰ ਨੇ ਲਿਖਿਆ ਕਿ ਨਹੀਂ, ਤੁਸੀਂ ਨਹੀਂ ਮਰੋਗੇ। ਦੁਨੀਆਂ ਨੂੰ ਤੁਹਾਡੇ ਸੁਧਾਰ ਦੀ ਲੋੜ ਹੈ।
ਐਲੋਨ ਮਸਕ ਨੇ ਟਵੀਟ 'ਚ ਲਿਖਿਆ, 'ਜੇਕਰ ਮੈਂ ਰਹੱਸਮਈ ਹਾਲਾਤਾਂ 'ਚ ਮਰਦਾ ਹਾਂ, ਤਾਂ ਇਹ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਵੇਗਾ। ਮਸਕ ਦਾ ਇਹ ਟਵੀਟ ਮਾਈਕ੍ਰੋ-ਬਲੌਗਿੰਗ ਸਾਈਟ ਟਵਿੱਟਰ ਨੂੰ ਖਰੀਦਣ ਦੇ ਆਪਣੇ ਫੈਸਲੇ ਦੀ ਘੋਸ਼ਣਾ ਕਰਨ ਤੋਂ ਲਗਭਗ ਇਕ ਹਫਤੇ ਬਾਅਦ ਆਇਆ ਹੈ।