ਨਵੀਂ ਦਿੱਲੀ:ਡੇਲੋਇਟ ਨੇ ਅਡਾਨੀ ਸਮੂਹ ਦੀ ਬੰਦਰਗਾਹ ਕੰਪਨੀ ਅਡਾਨੀ ਪੋਰਟਸ ਤੇ ਸਪੈਸ਼ਲ ਇਕਨਾਮਿਕ ਜ਼ੋਨ (ਏਪੀਐਸਈਜ਼ੈੱਡ) ਦੇ ਆਡੀਟ ਦਾ ਕੰਮ ਛੱਡ ਦਿੱਤਾ ਹੈ। ਹਿੰਡਨਬਰਗ ਰਿਸਰਚ ਰਿਪੋਰਟ ਵਿੱਚ ਫਲੈਗ ਕੀਤੇ ਗਏ ਕੁੱਝ ਲੈਣ-ਦੇਣਾਂ 'ਤੇ ਡੇਲੋਇਟ ਨੇ ਚਿੰਤਾਵਾਂ ਜ਼ਾਹਿਰ ਕਰਨ ਤੋਂ ਕੁਝ ਹਫ਼ਤਿਆਂ ਬਾਅਦ ਇਹ ਕਾਰਵਾਈ ਸਾਹਮਣੇ ਆਈ ਹੈ। ਡੇਲੋਇਟ 2017 ਤੋਂ ਅਡਾਨੀ ਪੋਰਟਸ ਅਤੇ ਸਪੈਸ਼ਲ ਇਕਨਾਮਿਕ ਜ਼ੋਨ (APSEZ) ਦਾ ਆਡੀਟਰ ਸੀ। ਜੁਲਾਈ 2022 ਵਿੱਚ, ਇਸ ਨੂੰ 5 ਹੋਰ ਸਾਲਾਂ ਦੀ ਮਿਆਦ ਦਿੱਤੀ ਗਈ ਸੀ।
APSEZ ਨੇ ਇੱਕ ਬਿਆਨ ਵਿੱਚ ਕਿਹਾ-'APSEZ ਪ੍ਰਬੰਧਨ ਤੇ ਇਸਦੀ ਆਡੀਟ ਕਮੇਟੀ ਦੇ ਨਾਲ ਡੇਲੋਇਟ ਦੀ ਹਾਲ ਹੀ ਵਿੱਚ ਹੋਈ ਮੀਟਿੰਗ ਵਿੱਚ, ਡੇਲੋਇਟ ਨੇ ਹੋਰ ਸੂਚੀਬੱਧ ਅਡਾਨੀ ਪੋਰਟਫੋਲੀਓ ਕੰਪਨੀਆਂ ਦੇ ਆਡੀਟਰ ਵਜੋਂ ਇੱਕ ਵਿਆਪਕ ਆਡੀਟ ਭੂਮਿਕਾ ਵਿੱਚ ਕਟੌਤੀ ਦਾ ਸੰਕੇਤ ਦਿੱਤਾ। ਆਡੀਟ ਕਮੇਟੀ ਦਾ ਵਿਚਾਰ ਹੈ ਕਿ ਆਡਿਟ ਰੁਝੇਵਿਆਂ ਤੋਂ ਪਿੱਛੇ ਹੱਟਣ ਲਈ ਡੇਲੋਇਟ ਦੁਆਰਾ ਦਿੱਤੇ ਠੋਸ ਕਾਰਨ ਦੱਸੇ ਹਨ ਜਾਂ ਲੋੜੀਂਦੇ ਨਹੀਂ ਹਨ।
APSEZ ਨੇ ਇਸ ਕੰਪਨੀ ਦਾ ਆਡੀਟਰ ਨਿਯੁਕਤ ਕੀਤਾ-ਡੇਲੋਇਟ ਨੇ ਅਡਾਨੀ ਪੋਰਟਸ ਤੇ ਸਪੈਸ਼ਲ ਇਕਨਾਮਿਕ ਜ਼ੋਨ (APSEZ) ਦੇ ਆਡੀਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਬਾਅਦ APSEZ ਨੇ M.S.K.A. & Associates' ਨੂੰ ਨਵੇਂ ਆਡੀਟਰ ਦੇ ਤੌਰ ਉੱਤੇ ਨਿਯੁਕਤ ਕੀਤਾ ਹੈ। ਅਡਾਨੀ ਸਮੂਹ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਡੇਲੋਇਟ ਦਾ ਕਹਿਣਾ ਹੈ ਕਿ ਅਡਾਨੀ ਸਮੂਹ ਨੇ ਇਨ੍ਹਾਂ ਦੋਸ਼ਾਂ ਦੀ ਜਾਂਚ ਸਾਫ਼-ਬਾਹਰੀ ਏਜੰਸੀ ਤੋਂ ਕਰਵਾਉਣਾ ਜ਼ਰੂਰੀ ਨਹੀਂ ਸਮਝਿਆ। ਇਸਦਾ ਕਾਰਨ ਉਨ੍ਹਾਂ ਦਾ ਆਪਣਾ ਮੁਲਾਂਕਣ ਤੇ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਦੁਆਰਾ ਚੱਲ ਰਹੀ ਜਾਂਚ ਹੈ। ਕੰਪਨੀ ਨੇ ਅਡਾਨੀ ਪੋਰਟਸ ਦੇ ਵਿੱਤੀ ਬਿਆਨ ਵਿੱਚ ਕਿਹਾ ਕਿ, 'ਸਮੂਹ ਦੇ ਵੱਲੋਂ ਕੀਤਾ ਗਿਆ ਮੁਲਾਂਕਣ ਸਾਡੇ ਆਡੀਟ ਦੇ ਉਦੇਸ਼ਾਂ ਲਈ ਲੋੜੀਂਦੇ ਢੁੱਕਵੇਂ ਸਬੂਤ ਪ੍ਰਦਾਨ ਨਹੀਂ ਕਰਦਾ ਹੈ।
ਇਸ ਸਾਲ 24 ਜਨਵਰੀ ਨੂੰ ਹਿੰਡਨਬਰਗ ਨੇ ਅਡਾਨੀ ਸਮੂਹ 'ਤੇ ਆਪਣੀ ਨਕਾਰਾਤਮਕ ਰਿਪੋਰਟ ਜਾਰੀ ਕੀਤੀ ਸੀ। ਜਿਸ ਦੇ ਮੁਤਾਬਕ ਗਰੁੱਪ 'ਤੇ ਧੋਖਾਧੜੀ, ਸ਼ੇਅਰਾਂ 'ਚ ਹੇਰਾਫੇਰੀ ਤੇ ਕਾਲੇ ਧਨ ਦੇ ਆਰੋਪ ਲਗਏ ਗਏ ਸੀ। ਇਸ ਦੇ ਨਾਲ ਹੀ ਸਬੰਧਿਤ ਧਿਰਾਂ ਵਿਚਾਲੇ ਲੈਣ-ਦੇਣ ਦੀ ਗੱਲ ਵੀ ਕਹੀ ਸੀ। ਹਾਲਾਂਕਿ ਅਡਾਨੀ ਸਮੂਹ ਨੇ ਸਾਰੇ ਆਰੋਪਾਂ ਨੂੰ ਬੇਬੁਨਿਆਦ ਦੱਸਿਆ ਹੈ। (ਪੀਟੀਆਈ-ਭਾਸ਼ਾ)