ਬੈਂਗਲੁਰੂ/ਕਰਨਾਟਕ:ਰੱਖਿਆ ਖੇਤਰ ਦੀ ਨਵਰਤਨ ਪੀਏਯਸੂ ਕੰਪਨੀ ਭਾਰਤ ਇਲੈਕਟ੍ਰਾਨਿਕਸ ਲਿਮਿਟੇਡ (BEL) ਨੂੰ ਕਰੀਬ 3,289 ਕਰੋੜ ਦੇ ਨਵੇਂ ਆਰਡਰ ਮਿਲੇ ਹਨ, ਜੋ ਜੁਲਾਈ ਅਤੇ ਅਗਸਤ 2023 ਦੇ ਦਰਮਿਆਨ ਪ੍ਰਾਪਤ ਹੋਏ। ਇਹ ਆਰਡਰ ਰੱਖਿਆ ਤੇ ਗੈਰ-ਰੱਖਿਆ ਸਬੰਧੀ (BEL Receives New Orders) ਉਪਕਰਨਾਂ ਨਾਲ ਜੁੜੇ ਹੋਏ ਹਨ।
ਕਿਸ ਤਰ੍ਹਾਂ ਦੇ ਆਰਡਰ ਸ਼ਾਮਲ: ਇਹ ਆਰਡਰ ਵੱਖ-ਵੱਖ ਇੰਡਸਟਰੀਅਲ ਇਲੈਕਟ੍ਰਾਨਿਕਸ ਉਪਕਰਨਾਂ ਦੀ ਪੂਰਤੀ ਲਈ ਹਨ। ਇਨ੍ਹਾਂ ਚੋਂ ਲੋ ਲਾਈਟ ਵੇਟ ਰਡਾਰ, ਆਈਐਫਐਫ ਸਿਸਟਮ, ਸੈਟਕਾਮ ਸਿਸਟਮ, ਈਓ/ਆਈਆਰ ਪੇਲੋਡ, ਟੀਆਰਐਮ/ਡੀਟੀਆਰਐਮ, ਜੈਮਰ, ਏਨਕ੍ਰਿਪਟਰ, ਡੇਟਾ ਲਿੰਕ ਸਿਸਟਮ, ਫਾਇਰ ਕੰਟਰੋਲ ਸਿਸਟਮ, ਡਾਇਰੈਕਟਿਡ ਐਨਰਜੀ ਸਿਸਟਮ ਲਈ ਰਡਾਰ, ਸੇਮੀ ਰਗਡ ਟੈਲੀਫੋਨ ਐਕਸਚੈਂਜ ਸ਼ਾਮਿਲ ਹੈ। ਕੰਪਨੀ ਦੇ ਨੁਮਾਇੰਦਿਆਂ ਨੇ ਕਿਹਾ ਕਿ, ਇਸ ਤੋਂ ਇਲਾਵਾ ਸਾਫਟਵੇਅਰ ਡਿਫਾਈਂਡ ਰੇਡੀਓ ਅਤੇ ਵੱਖ-ਵੱਖ ਤਰ੍ਹਾਂ ਦੇ ਰੇਡੀਓ, ਇਲੈਕਟ੍ਰਾਨਿਕ ਵੋਟਿੰਗ ਮਸ਼ੀਨ, ਏਐਮਸੀ ਅਤੇ ਸਪੇਅਰਜ਼ ਆਦਿ ਵੀ ਸ਼ਾਮਲ ਹਨ।