ਮੁੰਬਈ:ਚੀਨੀ ਏਂਟ ਗਰੁੱਪ (Alipay) ਫੂਡ ਡਿਲੀਵਰੀ ਕੰਪਨੀ (Zomato) ਵਿੱਚ ਆਪਣੀ ਪੂਰੀ ਹਿੱਸੇਦਾਰੀ ਵੇਚ ਰਿਹਾ ਹੈ। ਅਲੀਪੇ ਨੇ Zomato 'ਚ ਆਪਣੀ 3.4 ਫੀਸਦੀ ਹਿੱਸੇਦਾਰੀ ਵੇਚਣ ਦਾ ਫੈਸਲਾ ਕੀਤਾ ਹੈ। ਬੁੱਧਵਾਰ ਨੂੰ ਇੱਕ ਬਲਾਕ ਡੀਲ ਦੇ ਮਾਧਿਅਮ ਤੋਂ ਏਂਟ ਗਰੁੱਪ ਨੇ ਜ਼ੋਮੈਟੋ ਵਿੱਚ ਆਪਣੀ 3.4 ਫੀਸਦੀ ਹਿੱਸੇਦਾਰੀ 3,290 ਕਰੋੜ ਰੁਪਏ ਵਿੱਚ ਵੇਚਣ ਲਈ ਤਿਆਰ ਹੈ। ਤੁਹਾਨੂੰ ਦੱਸ ਦਈਏ ਕਿ ਏਂਟ ਗਰੁੱਪ ਦੇ ਕੋਲ ਅਲੀਪੇ ਦਾ ਮਾਲਿਕਾਨਾ ਹੱਕ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਹਫਤੇ ਸਟਾਕ ਐਕਸਚੇਂਜ 'ਚ ਇਹ ਡੀਲ ਦੇਖਣ ਨੂੰ ਮਿਲ ਸਕਦੀ ਹੈ। (Zomato Share Price))
ਡੀਲ ਤੋਂ ਬਾਹਰ ਹੋਣਾ ਚਾਹੁੰਦਾ ਹੈ ਅਲੀਪੇ: ਇਸ ਸਬੰਧ 'ਚ ਨਿਊਜ਼ ਏਜੰਸੀ ਰਾਇਟਰਜ਼ ਨੇ ਜ਼ੋਮੈਟੋ, ਬੈਂਕ ਆਫ ਅਮਰੀਕਾ ਅਤੇ ਮੋਰਗਨ ਸਟੈਨਲੀ ਨੂੰ ਮੇਲ ਭੇਜ ਕੇ ਉਨ੍ਹਾਂ ਦਾ ਜਵਾਬ ਮੰਗਿਆ, ਪਰ ਤਿੰਨਾਂ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ। ਸੂਤਰਾਂ ਮੁਤਾਬਕ ਅਲੀਪੇ ਨੂੰ ਲਗਾਤਾਰ ਨੁਕਸਾਨ ਹੋ ਰਿਹਾ ਹੈ ਅਤੇ ਉਹ ਇਸ ਡੀਲ ਤੋਂ ਬਾਹਰ ਹੋਣਾ ਚਾਹੁੰਦੀ ਹੈ। ਜੇਕਰ ਸੂਤਰਾਂ ਦੀ ਮੰਨੀਏ ਤਾਂ ਬਲਾਕ ਸੌਦੇ 111.28 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਹੋਣ ਜਾ ਰਹੇ ਹਨ, ਜੋ ਮੰਗਲਵਾਰ ਨੂੰ ਜ਼ੋਮੈਟੋ ਦੀ 113.8 ਰੁਪਏ ਦੀ ਬੰਦ ਕੀਮਤ ਤੋਂ 2.2 ਫੀਸਦੀ ਘੱਟ ਹੈ। (Chinese payments group Alipay)