ਮੁੰਬਈ:ਚਾਰ ਦਿਨਾਂ ਦੀ ਗਿਰਾਵਟ ਤੋਂ ਬਾਅਦ ਬਾਜ਼ਾਰ ਮੁੜ ਵਾਪਸੀ ਦੇ ਰਾਹਾਂ ਉੱਤੇ ਹੈ। ਜਿੱਥੇ ਸੈਂਸੈਕਸ ਵਿੱਚ 461 ਅੰਕਾਂ (Sensex rose 461 points) ਦਾ ਵਾਧਾ ਹੋਇਆ ਹੈ ਉੱਥੇ ਹੀ ਏਸ਼ੀਆਈ ਬਾਜ਼ਾਰਾਂ ਵਿੱਚ ਅੰਸ਼ਕ ਰਿਕਵਰੀ ਦੇ ਵਿਚਾਲੇ ਘਰੇਲੂ ਸ਼ੇਅਰ ਬਾਜ਼ਾਰਾਂ (Domestic stock market) ਵਿੱਚ ਪਿਛਲੇ ਚਾਰ ਕਾਰੋਬਾਰੀ ਸੈਸ਼ਨਾਂ ਤੋਂ ਗਿਰਾਵਟ ਦਾ ਰੁਝਾਨ ਖਤਮ ਹੋ ਗਿਆ।
ਪ੍ਰਮੁੱਖ ਸਟਾਕ ਸੂਚਕਾਂਕ ਮੰਗਲਵਾਰ ਦੇ ਸ਼ੁਰੂਆਤੀ ਵਪਾਰ ਵਿੱਚ ਵਧੇ ਹਨ ਇਸ ਦੌਰਾਨ ਬੀਐੱਸਈ ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 461.82 ਅੰਕ ਵੱਧ ਕੇ 57,607.04 ਉੱਤੇ ਪਹੁੰਚ ਗਿਆ। ਇਸੇ ਤਰ੍ਹਾਂ, ਵਿਆਪਕ NSE ਨਿਫਟੀ (Nifty ) 144.15 ਅੰਕ ਚੜ੍ਹ ਕੇ 17,160.45 ਉੱਤੇ ਰਿਹਾ। ਆਈਟੀਸੀ, ਪਾਵਰ ਗਰਿੱਡ, ਹਿੰਦੁਸਤਾਨ ਯੂਨੀਲੀਵਰ, (Unilever) ਇਨਫੋਸਿਸ (Infosys), ਵਿਪਰੋ (Wipro), ਆਈਸੀਆਈਸੀਆਈ ਬੈਂਕ, ਨੇਸਲੇ ਅਤੇ ਐਨਟੀਪੀਸੀ ਸੈਂਸੈਕਸ ਵਿੱਚ ਸਭ ਤੋਂ ਵੱਧ ਲਾਭ ਲੈਣ ਵਾਲੇ ਸਨ।