ਮੁੰਬਈ:ਕਾਰੋਬਾਰੀ ਹਫਤੇ ਦੇ ਤੀਜੇ ਦਿਨ ਸ਼ੇਅਰ ਬਾਜ਼ਾਰ ਵਿੱਚ ਅੱਜ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਹੇ ਹਨ। ਪਰ ਗੌਤਮ ਅਡਾਨੀ ਦੇ ਸਾਰੇ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਵਾਧੇ ਦਾ ਕਾਰਨ ਸੁਪਰੀਮ ਕੋਰਟ ਵੱਲੋਂ ਦਿੱਤਾ ਗਿਆ ਫੈਸਲਾ ਹੈ। ਸ਼ੁੱਕਰਵਾਰ ਨੂੰ, SC ਨੇ ਅਡਾਨੀ-ਹਿੰਦੇਨਬਰਗ ਮੁੱਦੇ 'ਤੇ ਆਪਣਾ ਆਦੇਸ਼ ਸੁਰੱਖਿਅਤ ਰੱਖ ਲਿਆ ਹੈ। ਜਿਸ ਤੋਂ ਬਾਅਦ ਅਰਬਪਤੀ ਗੌਤਮ ਅਡਾਨੀ ਦੇ ਬੈਲਟ ਦੇ ਅਧੀਨ ਸਾਰੇ 10 ਸਟਾਕ ਮੰਗਲਵਾਰ (28 ਨਵੰਬਰ) ਨੂੰ ਗ੍ਰੀਨ ਜ਼ੋਨ ਵਿੱਚ ਕਾਰੋਬਾਰ ਕਰ ਰਹੇ ਹਨ। ਅਡਾਨੀ ਗਰੁੱਪ ਦੀ ਮੁੱਖ ਇਕਾਈ ਅਡਾਨੀ ਇੰਟਰਪ੍ਰਾਈਜਿਜ਼ ਲਿਮਟਿਡ (ਏਈਐਲ) ਦੇ ਸ਼ੇਅਰ 6 ਫੀਸਦੀ ਤੋਂ ਵੱਧ ਦੇ ਵਾਧੇ ਨਾਲ 2,376.65 ਰੁਪਏ 'ਤੇ ਕਾਰੋਬਾਰ ਕਰ ਰਹੇ ਹਨ। (ADANI GROUP)
ਇਨ੍ਹਾਂ ਸ਼ੇਅਰਾਂ 'ਚ ਦੇਖਣ ਨੂੰ ਮਿਲਿਆ ਵਾਧਾ:ਅਡਾਨੀ ਟੋਟਲ ਗੈਸ ਦੇ ਸ਼ੇਅਰ 15 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਹੇ ਹਨ, ਅਡਾਨੀ ਪਾਵਰ ਦੇ ਸ਼ੇਅਰ 7 ਫੀਸਦੀ ਦੇ ਵਾਧੇ ਨਾਲ, ਅਡਾਨੀ ਪੋਰਟ ਸਮੇਤ ਅਡਾਨੀ ਗਰੁੱਪ ਦੇ ਹੋਰ ਸ਼ੇਅਰ 3 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਹੇ ਹਨ। ਅਡਾਨੀ ਐਨਰਜੀ ਸਲਿਊਸ਼ਨਜ਼ 'ਚ 12 ਫੀਸਦੀ, ਅਡਾਨੀ ਗ੍ਰੀਨ ਐਨਰਜੀ 'ਚ 7 ਫੀਸਦੀ, ਐਨਡੀਟੀਵੀ 'ਚ 5 ਫੀਸਦੀ, ਅਡਾਨੀ ਵਿਲਮਰ 'ਚ 5 ਫੀਸਦੀ, ਏ.ਸੀ.ਸੀ. 'ਚ 3 ਫੀਸਦੀ, ਜਦੋਂ ਕਿ ਅੰਬੂਜਾ ਸੀਮੈਂਟਸ 'ਚ 3 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
- ਕੋਚੀ ਯੂਨੀਵਰਸਿਟੀ 'ਚ ਟੈਕ ਫੈਸਟ ਦੌਰਾਨ ਮਚੀ ਹਫ਼ੜਾ ਦਫ਼ੜੀ 'ਚ 4 ਵਿਦਿਆਰਥੀਆਂ ਦੀ ਮੌਤ, ਕਈ ਜ਼ਖਮੀ
- ਭਾਜਪਾ ਨੇ ਰਾਹੁਲ ਗਾਂਧੀ 'ਤੇ ਆਦਰਸ਼ ਚੋਣ ਜ਼ਾਬਤੇ ਦੀ 'ਉਲੰਘਣ' ਦਾ ਦੋਸ਼ ਲਗਾਇਆ, ਚੋਣ ਕਮਿਸ਼ਨ ਨਾਲ ਸੰਪਰਕ ਕੀਤਾ
- ਤੇਲੰਗਾਨਾ ਵਿਧਾਨ ਸਭਾ ਚੋਣਾਂ 2023: ਅਮਿਤ ਸ਼ਾਹ ਦਾ ਵੱਡਾ ਬਿਆਨ, ਜੇ ਬੀਆਰਐਸ ਜਿੱਤ ਗਈ ਤਾਂ ਇਹ ਲੋਕਾਂ ਦਾ ਪੈਸਾ ਲੁੱਟ ਲਵੇਗੀ