ਨਵੀਂ ਦਿੱਲੀ:ਹਾਊਸਿੰਗ ਕਰਜ਼ਾ (Home Loan) ਦੇਣ ਵਾਲੀ ਕੰਪਨੀ HDFC ਲਿਮਟਿਡ ਨੇ ਸੋਮਵਾਰ ਨੂੰ ਆਪਣੀ ਮਿਆਰੀ ਉਧਾਰ ਦਰ ਵਿੱਚ 0.25 ਫੀਸਦੀ ਦਾ ਵਾਧਾ ਕੀਤਾ ਹੈ। ਇਸ ਕਦਮ ਨਾਲ ਮੌਜੂਦਾ ਅਤੇ ਨਵੇਂ ਗਾਹਕਾਂ ਲਈ ਕਰਜ਼ਾ ਮਹਿੰਗਾ ਹੋ ਜਾਵੇਗਾ। HDFC ਲਿਮਿਟੇਡ ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ।
HDFC ਵਲੋਂ ਮਿਆਰੀ ਉਧਾਰ ਦਰ ਵਿੱਚ 0.25 ਫ਼ੀਸਦੀ ਵਾਧਾ, ਹਾਊਸਿੰਗ ਲੋਨ ਹੋਵੇਗਾ ਮਹਿੰਗਾ
ਹਾਊਸਿੰਗ ਲੈਂਡਿੰਗ ਕੰਪਨੀ ਐਚਡੀਐਫਸੀ ਲਿਮਟਿਡ ਨੇ ਸੋਮਵਾਰ ਨੂੰ ਆਪਣੀ ਮਿਆਰੀ ਉਧਾਰ ਦਰ ਵਿੱਚ 0.25 ਫੀਸਦੀ ਦਾ ਵਾਧਾ ਕੀਤਾ ਹੈ।
HDFC
ਰਿਜ਼ਰਵ ਬੈਂਕ ਆਫ ਇੰਡੀਆ (RBI) ਨੇ ਸ਼ੁੱਕਰਵਾਰ ਨੂੰ ਪ੍ਰਚੂਨ ਮਹਿੰਗਾਈ 'ਤੇ ਕਾਬੂ ਪਾਉਣ ਲਈ ਨੀਤੀਗਤ ਦਰ ਰੇਪੋ ਨੂੰ 0.5 ਫੀਸਦੀ ਵਧਾ ਕੇ 5.4 ਫੀਸਦੀ ਕਰਨ ਤੋਂ ਬਾਅਦ ਇਹ ਕਦਮ ਚੁੱਕਿਆ ਹੈ। ਰੇਪੋ ਰੇਟ ਉਹ ਦਰ ਹੈ ਜਿਸ 'ਤੇ ਬੈਂਕ ਆਰਬੀਆਈ ਤੋਂ ਲੋਨ ਲੈਂਦੇ ਹਨ ਅਤੇ ਫਿਰ ਇਸਨੂੰ ਪ੍ਰਚੂਨ ਗਾਹਕਾਂ ਨੂੰ ਵੰਡਣ ਲਈ ਵਰਤਦੇ ਹਨ।
ਇਹ ਵੀ ਪੜ੍ਹੋ:ਮਹਾਰਾਸ਼ਟਰ 'ਚ ਸ਼ਿੰਦੇ ਸਰਕਾਰ ਦਾ ਪਹਿਲਾ ਮੰਤਰੀ ਮੰਡਲ ਦਾ ਵਿਸਥਾਰ, 18 ਮੰਤਰੀਆਂ ਨੇ ਚੁੱਕੀ ਸਹੁੰ