ਨਵੀਂ ਦਿੱਲੀ: ਖਾਣੇ ਦੇ ਲਈ ਆਨਲਾਈਨ ਸੁਵਿਧਾ ਦੇਣ ਵਾਲਾ ਪਲੇਟਫਾਰਮ ਜ਼ੋਮੈਟੋ ਨੇ ਕਿਹਾ ਕਿ ਉਸਦੀ ਆਪਣੇ ਸ਼ੁਰੂਆਤੀ ਜਨਤਕ ਪ੍ਰਸਤਾਵ (Initial Public Offering-IPO) ਤੋਂ 9,375 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਹੈ ਅਤੇ ਇਹ ਨਿਰਗਮ 14 ਜੁਲਾਈ ਤੋਂ 16 ਜੁਲਾਈ ਤੱਕ ਬੋਲੀ ਲਗਾਉਣ ਦੇ ਲਈ ਖੁੱਲ੍ਹਿਆ ਹੈ।
ਆਈਪੀਓ (Zomato IPO) ਦੇ ਲਈ ਕੀਮਤ ਦਾ ਦਾਇਰਾ 72 ਰੁਪਏ ਤੋਂ 76 ਰੁਪਏ ਪ੍ਰਤੀ ਸ਼ੇਅਰ ਤੈਅ ਕੀਤਾ ਗਿਆ ਹੈ। ਇਸ ਹਫਤੇ ਦੀ ਸ਼ੁਰੂਆਤ ਚ ਜ਼ੋਮੈਟੋ ਨੂੰ ਮਾਰਕੀਟ ਰੈਗੂਲੇਟਰ ਸੇਬੀ ਤੋਂ ਆਈਪੀਓ ਲਿਆਉਣ ਦੀ ਆਗਿਆ ਮਿਲੀ ਸੀ।
ਆਈਪੀਓ ਦਾ ਆਕਾਰ 9,375 ਕਰੋੜ ਰੁਪਏ ਹੈ ਅਤੇ ਇਸਦੇ ਤਹਿਤ 9,000 ਕਰੋੜ ਰੁਪਏ ਦੇ ਨਵੇਂ ਸ਼ੇਅਰ ਜਾਰੀ ਕੀਤੇ ਜਾਣਗੇ। ਜਦਕਿ ਇੰਫੋ ਐਜ (ਇੰਡੀਆ) ਲਿਮੀਟਡ ਦੁਆਰਾ 375 ਕਰੋੜ ਰੁਪਏ ਦੀ ਵਿਕਰੀ ਪੇਸ਼ਕਸ਼ ਕੀਤੀ ਜਾਵੇਗੀ।