ਪੰਜਾਬ

punjab

ETV Bharat / business

ਮੀਂਹ ਦੇ ਮੌਸਮ ਵਿੱਚ ਅਸਮਾਨੀ ਚੜ੍ਹੇ ਸਬਜ਼ੀਆਂ ਦੇ ਭਾਅ - ਮਹਿੰਗਾਈ

ਆਜ਼ਾਦਪੁਰ ਮੰਡੀ ਪਿਆਜ਼ ਵਪਾਰੀ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਂਦਰ ਸ਼ਰਮਾ ਨੇ ਦੱਸਿਆ ਕਿ ਦੱਖਣੀ ਭਾਰਤ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਫ਼ਸਲਾਂ ਦੇ ਖ਼ਰਾਬ ਹੋਣ ਕਾਰਨ ਦੱਖਣੀ ਭਾਰਤ ਵਿੱਚ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਤੋਂ ਪਿਆਜ਼ ਦੀ ਮੰਗ ਵਧੀ ਹੈ, ਪਰ ਕੀਮਤਾਂ ਵਿੱਚ ਵਾਧਾ ਹੋਇਆ ਹੈ। ਅਗਲੇ ਇੱਕ ਜਾਂ ਦੋ ਦਿਨਾਂ ਵਿੱਚ, ਪਿਆਜ਼ ਦੀ ਕੀਮਤ ਇੱਕ ਵਾਰ ਫਿਰ ਨਰਮੀ ਆ ਜਾਵੇਗੀ।

ਤਸਵੀਰ
ਤਸਵੀਰ

By

Published : Aug 21, 2020, 9:18 PM IST

ਨਵੀਂ ਦਿੱਲੀ: ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪਏ ਭਾਰੀ ਮੀਂਹ ਤੇ ਹੜਾਂ ਦੇ ਹਾਲਾਤ ਦੇ ਚੱਲਦੇ ਹਰੀ ਸਬਜ਼ੀਆਂ ਦੀ ਆਮਦ ਘਟਣ ਨਾਲ ਇਸ ਦੀ ਕੀਮਤਾਂ ਵਿੱਚ ਭਾਰੀ ਇਜਾਫ਼ਾ ਹੋਇਆ ਹੈ।

ਆਲੂ ਪਿਆਜ਼, ਟਮਾਟਰ ਸਮੇਤ ਕਈ ਹਰੀਆਂ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ। ਦਿੱਲੀ ਐਨਆਰਸੀ ਵਿੱਚ ਬੈਗਨ, ਲੌਕੀ, ਤੇ ਤੋਰੀਆਂ ਵੀ 50 ਰੁਪਏ ਕਿੱਲੋ ਮਿਲ ਰਹੀਆਂ ਹਨ। ਫੁੱਲ ਗੋਭੀ 120 ਰੁਪਏ ਕਿੱਲੋ ਤੇ ਸ਼ਿਮਲਾ ਮਿਰਚ 100 ਰੁਪਏ ਕਿੱਲੋ ਹੋ ਗਈ ਹੈ। ਪਿਆਜ਼ ਜੋ 20 ਰੁਪਏ ਕਿੱਲੋ ਮਿਲ ਰਿਹਾ ਸੀ ਹੁਣ 30 ਰੁਪਏ ਕਿੱਲੋ ਤੋਂ ਉੱਤੇ ਪਹੁੰਚ ਗਿਆ ਹੈ।

ਆਜ਼ਾਦਪੁਰ ਮੰਡੀ ਪਿਆਜ਼ ਵਪਾਰੀ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਂਦਰ ਸ਼ਰਮਾ ਨੇ ਦੱਸਿਆ ਕਿ ਦੱਖਣੀ ਭਾਰਤ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਫ਼ਸਲਾਂ ਦੇ ਖ਼ਰਾਬ ਹੋਣ ਕਾਰਨ ਦੱਖਣੀ ਭਾਰਤ ਵਿੱਚ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਤੋਂ ਪਿਆਜ਼ ਦੀ ਮੰਗ ਵਧੀ ਹੈ, ਪਰ ਕੀਮਤਾਂ ਵਿੱਚ ਵਾਧਾ ਹੋਇਆ ਹੈ। ਅਗਲੇ ਇੱਕ ਜਾਂ ਦੋ ਦਿਨਾਂ ਵਿੱਚ ਪਿਆਜ਼ ਦੀ ਕੀਮਤ ਇੱਕ ਵਾਰ ਫਿਰ ਨਰਮ ਹੋ ਜਾਵੇਗੀ।

ਸ਼ੁੱਕਰਵਾਰ ਨੂੰ ਆਜ਼ਾਦਪੁਰ ਮੰਡੀ ਵਿੱਚ ਪਿਆਜ਼ ਦਾ ਥੋਕ ਭਾਅ 5 ਤੋਂ 15 ਰੁਪਏ ਪ੍ਰਤੀ ਕਿੱਲੋਗ੍ਰਾਮ ਰਿਹਾ। ਇਸ ਦੇ ਨਾਲ ਹੀ ਆਲੂ ਦਾ ਥੋਕ ਮੁੱਲ 13 ਤੋਂ 44 ਰੁਪਏ ਪ੍ਰਤੀ ਕਿੱਲੋ ਸੀ, ਜਦੋਂ ਕਿ ਟਮਾਟਰ ਦਾ ਥੋਕ ਮੁੱਲ 8 ਰੁਪਏ ਤੋਂ 43.50 ਰੁਪਏ ਪ੍ਰਤੀ ਕਿੱਲੋਗ੍ਰਾਮ ਸੀ। ਸ਼ਰਮਾ ਨੇ ਕਿਹਾ ਕਿ ਮੀਂਹ ਕਾਰਨ ਹਰੀਆਂ ਸਬਜ਼ੀਆਂ ਦੀਆਂ ਕੀਮਤਾਂ ਵਿੰਚ ਵਾਧਾ ਹੋਇਆ ਹੈ, ਪਰ ਜਿਹੜੀਆਂ ਸਬਜ਼ੀਆਂ ਵੱਧ ਸਮਾਂ ਠੀਕ ਰਹਿੰਦੀਆਂ ਹਨ ਉਨ੍ਹਾਂ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਹੋਇਆ ਹੈ।

ਗ੍ਰੇਟਰ ਨੋਇਡਾ ਦੇ ਪ੍ਰਚੂਨ ਸਬਜ਼ੀ ਕਾਰੋਬਾਰੀ ਸੁਨੀਲ ਯਾਦਵ ਨੇ ਦੱਸਿਆ ਕਿ ਸਬਜ਼ੀਆਂ ਥੋਕ ਮੰਡੀਆਂ ਤੋਂ ਉੱਚੇ ਭਾਅ 'ਤੇ ਆ ਰਹੀਆਂ ਹਨ, ਇਸ ਲਈ ਉਹ ਵਧੇਰੇ ਕੀਮਤ 'ਤੇ ਵੇਚ ਰਹੇ ਹਨ। ਯਾਦਵ ਨੇ ਕਿਹਾ ਕਿ ਵੱਧ ਭਾਅ 'ਤੇ ਖਰੀਦਣ ਨਾਲ ਨੁਕਸਾਨ ਹੋਣ ਦਾ ਡਰ ਹੈ ਕਿਉਂਕਿ ਵਿਕਰੀ ਘੱਟ ਗਈ ਹੈ । ਉਨ੍ਹਾਂ ਕਿਹਾ ਕਿ ਜਿੱਥੇ ਲੋਕ ਢਾਈ ਕਿੱਲੋ ਤੌਰੀਆਂ 50 ਰੁਪਏ ਵਿੱਚ ਖ਼ਰੀਦਦੇ ਸਨ, ਹੁਣ ਇੱਕ ਕਿੱਲੋ ਦੀ ਕੀਮਤ 50 ਰੁਪਏ ਹੋ ਗਈ ਹੈ। ਇਸ ਲਈ ਮੰਗ ਘੱਟ ਗਈ ਹੈ।

ਸਬਜ਼ੀਆਂ ਦੀ ਮਹਿੰਗਾਈ ਪਿਛਲੇ ਦੋ ਮਹੀਨਿਆਂ ਤੋਂ ਜਾਰੀ ਹੈ। ਪਿਛਲੇ ਮਹੀਨੇ ਜੁਲਾਈ ਵਿੱਚ ਉਪਭੋਗਤਾ ਮੁੱਲ ਸੂਚਕ ਅੰਕ ਅਧਾਰਿਤ ਪ੍ਰਚੂਨ ਮਹਿੰਗਾਈ ਦਰ 6.93 ਫ਼ੀਸਦੀ ਦਰਜ ਕੀਤੀ ਗਈ ਸੀ, ਜਦੋਂ ਕਿ ਉਪਭੋਗਤਾ ਖੁਰਾਕ ਮੁੱਲ ਸੂਚਕ ਅੰਕ (ਸੀਐਫਪੀਆਈ) ਜੁਲਾਈ ਵਿੱਚ ਖੁਰਾਕੀ ਮਹਿੰਗਾਈ ਦਰ 9.62 ਫ਼ੀਸਦੀ ਸੀ। ਇਸ ਵਿੱਚ ਸਬਜ਼ੀਆਂ ਦੀ ਮਹਿੰਗਾਈ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ ਜੁਲਾਈ ਵਿੱਚ 11.29 ਫ਼ੀਸਦੀ ਵਧੀ ਹੈ।

ABOUT THE AUTHOR

...view details