ਮੁੰਬਈ: ਕਮਜ਼ੋਰ ਵਿਸ਼ਵ ਸੰਕੇਤਾਂ ਦੇ ਵਿਚਾਲੇ ਪ੍ਰਮੁੱਖ ਸ਼ੇਅਰ ਸੂਚਕਾਂਕ ਸੈਂਸੇਕਸ ’ਚ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਉਤਾਰ-ਚੜਾਅ ਵੇਖਣ ਨੂੰ ਮਿਲਿਆ। 48,616.66 ਦੇ ਰਿਕਾਰਡ ਪੱਧਰ ’ਤੇ ਖੁੱਲ੍ਹਣ ਤੋਂ ਬਾਅਦ ਇਸ ’ਚ ਗਿਰਾਵਟ ਦੇਖਣ ਨੂੰ ਮਿਲੀ।
ਬੀਐੱਸਸੀ ਸੈਂਸੇਕਸ ਸ਼ੁਰੂਆਤੀ ਕਾਰੋਬਾਰ ਦੌਰਾਨ 179 ਅੰਕਾਂ ਦੇ ਵਾਧੇ ਤੋਂ ਬਾਅਦ, ਫਿਲਹਾਲ 38.03 ਅੰਕ ਜਾ 0.08 ਫ਼ੀਸਦੀ ਹੇਠਾਂ ਡਿੱਗ ਕੇ 48,399.75 ’ਤੇ ਕਾਰੋਬਾਰ ਕਰ ਰਿਹਾ ਸੀ। ਇਸੇ ਤਰ੍ਹਾਂ ਐੱਨਐੱਸਈ ਨਿਫ਼ਟੀ 8.10 ਅੰਕ ਜਾ 0.06 ਪ੍ਰਤੀਸ਼ਤ ਹੇਠਾਂ ਡਿੱਗ ਕੇ 14,191.40 ’ਤੇ ਸੀ।
ਸੈਂਸੇਕਸ ’ਚ ਸਭ ਤੋਂ ਜ਼ਿਆਦਾ ਉਛਾਲ ਆਈਟੀਸੀ ਦੇ ਸ਼ੇਅਰਾਂ ’ਚ ਆਇਆ। ਇਸ ਤੋਂ ਇਲਾਵਾ ਵੱਧਣ ਵਾਲੇ ਸ਼ੇਅਰਾਂ ’ਚ ਰਿਲਾਇੰਸ ਇੰਡਸਟ੍ਰੀਜ਼, ਐੱਚਯੂਐੱਲ, ਐੱਚਸੀਐੱਲ ਟੈੱਕ, ਅਲਟ੍ਰਾਟੈੱਕ ਸੀਮਿੰਟ ਅਤੇ ਬਜ਼ਾਜ ਫਾਇਨਾਂਸ ਸ਼ਾਮਲ ਹਨ।