ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੀਆਂ 91 ਸੀਟਾਂ 'ਤੇ ਵੋਟਿੰਗ ਜਾਰੀ ਹੈ। ਵੋਟਿੰਗ ਦੀ ਸ਼ੁਰੂਆਤ ਵਿਚਕਾਰ ਵੀਰਵਾਰ ਨੂੰ ਸ਼ੇਅਰ ਬਜ਼ਾਰ ਮਜ਼ਬੂਤੀ ਨਾਲ ਖੁਲ੍ਹਿਆ ਹੈ।
ਲੋਕ ਸਭਾ ਚੋਣਾਂ ਦੀ ਸ਼ੁਰੂਆਤ ਵਿਚਕਾਰ ਸ਼ੇਅਰ ਬਜ਼ਾਰ 'ਚ ਮਜ਼ਬੂਤੀ - business news
ਲੋਕ ਸਭਾ ਚੋਣਾਂ ਦੀ ਸ਼ੁਰੂਆਤ ਵਿਚਕਾਰ ਸ਼ੇਅਰ ਬਜ਼ਾਰ 'ਚ ਮਜ਼ਬੂਤੀ ਵੇਖਣ ਨੂੰ ਮਿਲੀ ਹੈ।
ਫ਼ਾਈਲ ਫ਼ੋਟੋ।
ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ 'ਤੇ ਆਧਾਰਿਤ ਸੂਚਕ ਅੰਕ ਸਵੇਰੇ 36.23 ਅੰਕਾਂ ਦੀ ਮਜ਼ਬੂਤੀ ਨਾਲ 38,621.58 'ਤੇ ਜਦਕਿ ਨੈਸ਼ਨਲ ਸਟਾਕ ਐਕਸਚੇਂਜ ਦਾ 50 ਸ਼ੇਅਰਾਂ 'ਤੇ ਆਧਾਰਿਤ ਸੂਚਕ ਅੰਕ ਨਿਫ਼ਟੀ 8.25 ਅੰਕਾਂ ਦੇ ਵਾਧੇ ਨਾਲ 11,592.55 'ਤੇ ਖੁਲ੍ਹਿਆ।
ਸੈਂਸੇਕਸ ਸਵੇਰੇ ਸਾਢੇ ਦਸ ਵਜੇ 15.98 ਅੰਕਾਂ ਦੀ ਮਜ਼ਬੂਤੀ ਨਾਲ 38,601.33 'ਤੇ ਅਤੇ ਨਿਫ਼ਟੀ ਵੀ ਲਗਭਗ ਇਸੇ ਸਮੇਂ 8.25 ਅੰਕਾਂ ਦੇ ਵਾਧੇ ਨਾਲ 11,592.55 ਵੇਖਿਆ ਗਿਆ।