ਮੁੰਬਈ: ਲਗਾਤਾਰ ਵਿਦੇਸ਼ੀ ਫੰਡਾਂ ਦੇ ਵਹਾਅ ਦੇ ਵਿਚਾਲੇ ਆਈਸੀਆਈਸੀਆਈ ਬੈਂਕ (ICICI Bank), ਐਚਡੀਐਫਸੀ ਅਤੇ ਆਈਟੀਸੀ ਦੇ ਸ਼ੇਅਰ ਡਿੱਗਣ ਦੇ ਮੱਦੇਨਜਰ, ਸੈਂਸਕਸ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਚ 100 ਅੰਕਾਂ ਤੋਂ ਜਿਆਦਾ ਡਿੱਗ ਗਏ। ਹਾਲਾਂਕਿ ਸ਼ੇਅਰ ਬਾਜਾਰ (stock market) ਨੇ ਵਧੀਆ ਸ਼ੁਰੂਆਤ ਕੀਤੀ ਸੀ।
30 ਸ਼ੇਅਰਾਂ ਵਾਲਾ ਸੂਚਕ ਅੰਕ 125.54 ਅੰਕ ਜਾਂ 0.22 ਫੀਸਦੀ ਡਿੱਗ ਕੇ 58,215.45 'ਤੇ ਆ ਗਿਆ। ਇਸੇ ਤਰ੍ਹਾਂ ਨਿਫਟੀ 30.15 ਅੰਕ ਜਾਂ 0.17 ਫੀਸਦੀ ਦੀ ਗਿਰਾਵਟ ਨਾਲ 17,384.90 'ਤੇ ਕਾਰੋਬਾਰ ਕਰ ਰਿਹਾ ਸੀ।
ਹਾਲਾਂਕਿ, ਇਕ ਵਾਰ ਫਿਰ ਬਾਜ਼ਾਰ ਮਜ਼ਬੂਤੀ 'ਤੇ ਪਰਤਿਆ ਅਤੇ ਸਵੇਰੇ 11.15 ਵਜੇ ਦੇ ਕਰੀਬ ਸੈਂਸੈਕਸ 200 ਅੰਕਾਂ ਦੀ ਛਾਲ ਨਾਲ 58,552 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ।
ਸ਼ੁਰੂਆਤੀ ਵਪਾਰ ਵਿੱਚ, ਆਈਸੀਆਈਸੀਆਈ ਬੈਂਕ ਸੈਂਸੈਕਸ ਪੈਕ ਵਿੱਚ ਸਭ ਤੋਂ ਵੱਧ ਘਾਟੇ ਵਿੱਚ ਰਿਹਾ, ਜਿਸ ਦੇ ਸ਼ੇਅਰ ਲਗਭਗ ਦੋ ਪ੍ਰਤੀਸ਼ਤ ਡਿੱਗ ਗਏ, ਇਸ ਤੋਂ ਇਲਾਵਾ ਐਨਟੀਪੀਸੀ (NTPC), ਬਜਾਜ ਫਿਨਸਰਵ, ਐਚਯੂਐਲ, ਏਸ਼ੀਅਨ ਪੇਂਟਸ, ਆਈਟੀਸੀ ਅਤੇ ਐਚਡੀਐਫਸੀ (HDFC) ਦੇ ਸ਼ੇਅਰ ਵੀ ਡਿੱਗੇ।