ਮੁੰਬਈ: ਕੋਰੋਨਾ ਵੈਕਸੀਨ ਦੇ ਵਿਕਾਸ ਨੂੰ ਲੈ ਕੇ ਗਲੋਬਲ ਬਾਜ਼ਾਰਾਂ ਦੇ ਉਤਸ਼ਾਹਜਨਕ ਸੰਕੇਤਾਂ ਦੇ ਨਾਲ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਇਸ ਹਫ਼ਤੇ ਵੀ ਤੇਜ਼ੀ ਦਾ ਰੁਝਾਨ ਜਾਰੀ ਰਿਹਾ। ਹਫ਼ਤੇ ਦੇ ਦੌਰਾਨ ਪ੍ਰਮੁੱਖ ਸੰਵੇਦਨਾਤਮਕ ਅੰਕ ਸੈਂਸੈਕਸ 44,000 ਤੋਂ ਉਪਰ ਇਤਿਹਾਸਿਕ ਉਚਾਈ ਤੱਕ ਚੜਿਆ ਤੇ ਨਿਫ਼ਟੀ ਨੇ ਵੀ ਨਵੇਂ ਸਿਖਰਾਂ ਨੂੰ ਛੂਹਿਆ।
ਇਸ ਹਫ਼ਤੇ ਚਾਰ ਦਿਨਾਂ ਕਾਰੋਬਾਰ ਹੋਇਆ, ਜਿਸ ਵਿੱਚੋਂ ਸਿਰਫ਼ ਇੱਕ ਦਿਨ ਡਿੱਗਿਆ, ਬਾਕੀ ਤਿੰਨ ਸੈਸ਼ਨਾਂ ਵਿੱਚ ਤੇਜ਼ੀ ਦਰਜ ਕੀਤੀ ਗਈ ਅਤੇ ਹਫ਼ਤੇ ਦੇ ਆਖਰੀ ਸੈਸ਼ਨ ਵਿੱਚ, ਸੈਂਸੈਕਸ ਅਤੇ ਨਿਫ਼ਟੀ ਸ਼ੁੱਕਰਵਾਰ ਨੂੰ ਲਗਾਤਾਰ ਤੀਜੇ ਹਫ਼ਤੇ ਤੇਜ਼ੀ ਦੇ ਨਾਲ ਬੰਦ ਹੋਇਆ।
ਬੰਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ 30 ਸ਼ੇਅਰਾਂ 'ਤੇ ਆਧਾਰਤ 30 ਸ਼ੇਅਰਾਂ ਵਾਲਾ ਬੈਂਚਮਾਰਕ ਸੈਂਸੈਕਸ ਹਫ਼ਤੇ ਦੇ ਆਖ਼ਰੀ ਸੈਸ਼ਨ 'ਚ ਸ਼ੁੱਕਰਵਾਰ ਨੂੰ ਪਿਛਲੇ ਹਫ਼ਤੇ ਦੇ ਮੁਕਾਬਲੇ 439.25 ਅੰਕ ਜਾਂ 1.01 ਫ਼ੀਸਦੀ ਦੀ ਤੇਜ਼ੀ ਨਾਲ 43,882.25 'ਤੇ ਬੰਦ ਹੋਇਆ ਹੈ।