ਪੰਜਾਬ

punjab

ETV Bharat / business

ਨਿਵੇਸ਼ਕਾਂ ਨੂੰ ਢਾਂਚਗਤ ਯੋਜਨਾਵਾਂ ਦੀ ਜਾਣਕਾਰੀ ਦੇਵੇਗਾ 'ਆਨਲਾਇਨ ਡੈਸ਼ਬੋਰਡ' - ਨਿਰਮਲਾ ਸੀਤਾਰਮਨ

ਸੀਤਾਰਮਨ ਨੇ 2019-20 ਨੇ ਬਜਟ ਵਿੱਚ ਅਗਲੇ 5 ਸਾਲ ਵਿੱਚ ਢਾਂਚਾਗਤ ਯੋਜਨਾਵਾਂ ਦੇ ਲਈ 100 ਲੱਖ ਕਰੋੜ ਰੁਪਏ ਦੇ ਖ਼ਰਚੇ ਦਾ ਐਲਾਨ ਕੀਤਾ ਹੈ।

ਨਿਰਮਲਾ ਸੀਤਾਰਮਨ
ਨਿਰਮਲਾ ਸੀਤਾਰਮਨ

By

Published : Aug 11, 2020, 10:37 AM IST

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਨੈਸ਼ਨਲ ਇੰਫਰਾਸਟਰਕਚਰ ਪਾਈਪਲਾਈਨ (ਐਨਆਈਪੀ) ਦੇ ਬਾਰੇ ਪੂਰੀ ਜਾਣਕਾਰੀ ਲਈ ਆਨਲਾਈਨ ਡੈਸ਼ਬੋਰਡ ਸ਼ੁਰੂ ਕੀਤਾ, ਇਸ ਦੇ ਜ਼ਰੀਏ ਸਬੰਧਤ ਪੱਖ ਦੇਸ਼ ਦੇ ਬੁਨਿਆਦੀ ਢਾਂਚੇ ਯੋਜਨਾਵਾਂ ਦੇ ਬਾਰੇ ਵਿੱਚ ਤਾਜ਼ੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ।

ਸੀਤਾਰਮਨ ਨੇ 2019-20 ਨੇ ਬਜਟ ਵਿੱਚ ਅਗਲੇ 5 ਸਾਲ ਵਿੱਚ ਢਾਂਚਾਗਤ ਯੋਜਨਾਵਾਂ ਦੇ ਲਈ 100 ਲੱਖ ਕਰੋੜ ਰੁਪਏ ਦੇ ਖ਼ਰਚੇ ਦਾ ਐਲਾਨ ਕੀਤਾ ਹੈ। ਉੱਚ ਪੱਧਰੀ ਕਰਮਚਾਰੀਆਂ ਨੇ ਰਾਸ਼ਟਰੀ ਬੁਨਿਆਦੀ ਢਾਂਚਾ ਪਾਈਪਲਾਈਨ ਬਾਰੇ ਆਪਣੀ ਅੰਤਮ ਰਿਪੋਰਟ ਦਿੱਤੀ ਹੈ।

ਇਸ ਵਿੱਚ 2020-25 ਦੇ ਦੌਰਾਨ 111 ਲੱਖ ਕਰੋੜ ਰੁਪਏ ਦੇ ਢਾਂਚਾਗਤ ਨਿਵੇਸ਼ਕ ਦਾ ਅੰਦਾਜ਼ਾ ਜਤਾਇਆ ਹੈ। ਰੀਲੀਜ਼ ਦੇ ਅਨੁਸਾਰ, ਆਨਲਾਈਨ ਡੈਸ਼ਬੋਰਡ ਦੀ ਮੇਜ਼ਬਾਨੀ ਇੰਡੀਆ ਇਨਵੈਸਟਮੈਂਟ ਗਰਿੱਡ (ਆਈਆਈਜੀ) ਤੇ ਕੀਤੀ ਜਾ ਰਹੀ ਹੈ।

ਆਈਆਈਜੀ ਇੱਕ ਇੰਟਰਐਕਟਿਵ ਅਤੇ ਡਾਇਨਾਮਿਕ ਆਨਲਾਈਨ ਪਲੇਟਫਾਰਮ ਹੈ। ਇਹ ਦੇਸ਼ ਵਿਚ ਨਿਵੇਸ਼ ਦੇ ਮੌਕਿਆਂ ਬਾਰੇ ਅਪਡੇਟ ਕੀਤੀ ਅਤੇ ਅਸਲ-ਸਮੇਂ ਦੀ ਜਾਣਕਾਰੀ ਪ੍ਰਦਾਨ ਕਰਦਾ ਹੈ।

ਵੀਡੀਓ ਕਾਨਫ਼ਰੰਸ ਦੇ ਜ਼ਰੀਏ ਇਸ ਦੀ ਸ਼ੁਰੂਆਤ ਕਰਦੇ ਹੋਏ ਸੀਤਾਰਮਨ ਨੇ ਕਿਹਾ, ਐਨਆਈਪੀ ਆਤਮਨਿਰਭਰ ਭਾਰਤ ਦੀ ਮੁਹਿੰਮ ਨੂੰ ਤੇਜ਼ੀ ਦੇਵੇਗਾ। ਆਈਆਈਜੀ 'ਤੇ ਐਨਆਈਪੀ ਪ੍ਰਾਜੈਕਟਾਂ ਦੀ ਉਪਲਬਧਤਾ ਅਪਡੇਟ ਕੀਤੇ ਪ੍ਰਾਜੈਕਟਾਂ ਦੀ ਜਾਣਕਾਰੀ ਆਸਾਨੀ ਨਾਲ ਉਪਲਬਧ ਕਰਵਾਏਗੀ ਅਤੇ ਨਿਵੇਸ਼ਕ ਪੀਪੀਪੀ (ਪਬਲਿਕ ਪ੍ਰਾਈਵੇਟ ਭਾਈਵਾਲੀ) ਪ੍ਰਾਜੈਕਟਾਂ ਵੱਲ ਆਕਰਸ਼ਿਤ ਹੋਣਗੇ।

ਉਨ੍ਹਾਂ ਨੇ ਸਾਰੇ ਸਬੰਧਤ ਵਿਭਾਗਾਂ / ਮੰਤਰਾਲਿਆਂ ਨੂੰ ਤੁਰੰਤ ਐਨਆਈਪੀ ਪੋਰਟਲ 'ਤੇ ਪ੍ਰਾਜੈਕਟਾਂ ਦੀ ਸਥਿਤੀ ਨੂੰ ਅਪਡੇਟ ਕਰਨ ਲਈ ਕਿਹਾ। ਉਨ੍ਹਾਂ ਨੇ ਉਸ ਨੂੰ ਅਸਲ ਸਮੇਂ ਤੇ ਅਪਡੇਟ ਕਰਦੇ ਰਹਿਣ ਲਈ ਕਿਹਾ।

ABOUT THE AUTHOR

...view details