ਪੰਜਾਬ

punjab

Share Market Crash: ਸੇਅਰ ਬਜ਼ਾਰ ਵਿੱਚ ਸਾਲ 'ਚ ਪਹਿਲੀ ਵਾਰ ਵੱਡੀ ਗਿਰਾਵਟ

By

Published : Feb 14, 2022, 9:22 PM IST

ਸੈਂਸੈਕਸ 1,747.08 ਅੰਕ ਡਿੱਗ ਕੇ 56,405.84 'ਤੇ ਅਤੇ ਨਿਫਟੀ 531.95 ਅੰਕਾਂ ਦੇ ਨੁਕਸਾਨ ਨਾਲ 16,842.80 'ਤੇ ਬੰਦ ਹੋਇਆ। ਇਹ ਗਿਰਾਵਟ ਇਸ ਸਾਲ ਦੀ ਸਭ ਤੋਂ ਵੱਡੀ ਗਿਰਾਵਟ ਹੈ। ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧੇ, ਯੂਕਰੇਨ 'ਤੇ ਵਧਦੇ ਸੰਕਟ ਅਤੇ ਗਲੋਬਲ ਅਰਥਵਿਵਸਥਾ ਦੀ ਰਫਤਾਰ 'ਤੇ ਅਸਰ ਪੈਣ ਕਾਰਨ ਬਾਜ਼ਾਰ 'ਚ ਇਹ ਗਿਰਾਵਟ ਦੇਖਣ ਨੂੰ ਮਿਲੀ ਹੈ।

ਸੇਅਰ ਬਜ਼ਾਰ ਵਿੱਚ ਸਾਲ 'ਚ ਪਹਿਲੀ ਵਾਰ ਵੱਡੀ ਗਿਰਾਵਟ
ਸੇਅਰ ਬਜ਼ਾਰ ਵਿੱਚ ਸਾਲ 'ਚ ਪਹਿਲੀ ਵਾਰ ਵੱਡੀ ਗਿਰਾਵਟ

ਮੁੰਬਈ— ਹਫਤੇ ਦੇ ਪਹਿਲੇ ਦਿਨ ਯਾਨੀ ਸੋਮਵਾਰ ਨੂੰ ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਅੱਜ ਸਾਲ ਦੀ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਸੈਂਸੈਕਸ 1,747.08 ਅੰਕ ਡਿੱਗ ਕੇ 56,405.84 'ਤੇ ਅਤੇ ਨਿਫਟੀ 531.95 ਅੰਕਾਂ ਦੇ ਨੁਕਸਾਨ ਨਾਲ 16,842.80 'ਤੇ ਬੰਦ ਹੋਇਆ।

ਸ਼ੇਅਰ ਬਾਜ਼ਾਰ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਬਾਜ਼ਾਰ 'ਚ ਗਿਰਾਵਟ ਦੀ ਸੰਭਾਵਨਾ ਪਹਿਲਾਂ ਹੀ ਸੀ। ਉਨ੍ਹਾਂ ਮੁਤਾਬਕ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ, ਯੂਕਰੇਨ 'ਤੇ ਵਧਦੇ ਸੰਕਟ ਅਤੇ ਗਲੋਬਲ ਅਰਥਵਿਵਸਥਾ ਦੀ ਰਫਤਾਰ ਦਾ ਅਸਰ ਬਾਜ਼ਾਰ 'ਚ ਵੱਡੀ ਗਿਰਾਵਟ ਦਾ ਕਾਰਨ ਬਣਿਆ।

ਰੂਸ-ਯੂਕਰੇਨ ਵਿਚ ਵਧਦੇ ਤਣਾਅ ਦੇ ਵਿਚਕਾਰ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਤੇਜ਼ੀ ਨਾਲ ਡਿੱਗ ਗਏ ਅਤੇ ਸੈਂਸੈਕਸ 1,700 ਅੰਕਾਂ ਤੋਂ ਵੱਧ ਡਿੱਗ ਗਿਆ। ਦੂਜੇ ਪਾਸੇ ਨਿਫਟੀ ਵੀ ਭਾਰੀ ਗਿਰਾਵਟ ਨਾਲ 17,000 ਦੇ ਪੱਧਰ ਤੋਂ ਹੇਠਾਂ ਆ ਗਿਆ। BSE ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,747.08 ਅੰਕ ਜਾਂ ਤਿੰਨ ਫੀਸਦੀ ਡਿੱਗ ਕੇ 56,405.84 ਅੰਕ 'ਤੇ ਆ ਗਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 531.95 ਅੰਕ ਜਾਂ 3.06 ਫੀਸਦੀ ਡਿੱਗ ਕੇ 17,000 ਅੰਕਾਂ ਤੋਂ ਹੇਠਾਂ 16,842.80 'ਤੇ ਬੰਦ ਹੋਇਆ।

ਸੈਂਸੈਕਸ ਕੰਪਨੀਆਂ 'ਚ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐੱਸ.) ਨੂੰ ਛੱਡ ਕੇ ਬਾਕੀ ਸਾਰੀਆਂ ਕੰਪਨੀਆਂ ਦੇ ਸ਼ੇਅਰ ਹੇਠਾਂ ਆਏ। ਟਾਟਾ ਸਟੀਲ, ਐਚਡੀਐਫਸੀ ਅਤੇ ਐਸਬੀਆਈ ਦੇ ਸ਼ੇਅਰ ਚਾਰ ਫੀਸਦੀ ਤੋਂ ਵੱਧ ਡਿੱਗ ਗਏ। ਹੋਰ ਏਸ਼ੀਆਈ ਬਾਜ਼ਾਰਾਂ 'ਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ। ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਰੂਸ ਜਲਦੀ ਹੀ ਯੂਕਰੇਨ 'ਤੇ ਹਮਲਾ ਕਰ ਸਕਦਾ ਹੈ, ਜਿਸ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਉੱਚੇ ਪੱਧਰ 'ਤੇ ਪਹੁੰਚ ਜਾਣਗੀਆਂ। ਵਿਸ਼ਲੇਸ਼ਕਾਂ ਨੇ ਕਿਹਾ ਕਿ ਏਸ਼ੀਆਈ ਬਾਜ਼ਾਰਾਂ 'ਚ ਨਕਾਰਾਤਮਕ ਰੁਖ ਦੇ ਵਿਚਕਾਰ ਘਰੇਲੂ ਬਾਜ਼ਾਰ ਵੀ ਗਿਰਾਵਟ ਨਾਲ ਖੁੱਲ੍ਹੇ।

HDFC ਸਕਿਓਰਿਟੀਜ਼ ਦੇ ਰਿਟੇਲ ਰਿਸਰਚ ਦੇ ਮੁਖੀ ਦੀਪਕ ਜਾਸਾਨੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਗਿਰਾਵਟ ਨਾਲ ਬੰਦ ਹੋਏ। ਰੂਸ ਵੱਲੋਂ ਜਲਦੀ ਹੀ ਯੂਕਰੇਨ 'ਤੇ ਹਮਲਾ ਕਰਨ ਦੀ ਸੰਭਾਵਨਾ ਹੈ। ਇਸ ਨਾਲ ਕੱਚੇ ਤੇਲ ਦੀ ਕੀਮਤ 'ਚ ਉਛਾਲ ਆਵੇਗਾ। ਇਸ ਤੋਂ ਇਲਾਵਾ ਖਪਤਕਾਰਾਂ ਦੀ ਭਾਵਨਾ 'ਚ ਗਿਰਾਵਟ ਅਤੇ ਆਉਣ ਵਾਲੇ ਸਮੇਂ 'ਚ ਮਹਿੰਗਾਈ ਵਧਣ ਦੀ ਸੰਭਾਵਨਾ ਨੇ ਵੀ ਨਿਵੇਸ਼ਕਾਂ ਨੂੰ ਪ੍ਰਭਾਵਿਤ ਕੀਤਾ ਹੈ।

ਵਿਸ਼ਵ ਪੱਧਰ 'ਤੇ, ਬ੍ਰੈਂਟ ਕੱਚੇ ਤੇਲ ਦੇ ਫਿਊਚਰਜ਼ ਲਗਭਗ ਇਕ ਫੀਸਦੀ ਵਧ ਕੇ $95.44 ਪ੍ਰਤੀ ਬੈਰਲ ਹੋ ਗਏ। ਸਟਾਕ ਐਕਸਚੇਂਜ ਦੇ ਅਸਥਾਈ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਸ਼ੁੱਕਰਵਾਰ ਨੂੰ 108.53 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਦੱਸ ਦੇਈਏ ਕਿ ਪਿਛਲੇ ਹਫਤੇ ਵੀ ਬਾਜ਼ਾਰ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਸੀ। ਪਿਛਲੇ ਸ਼ੁੱਕਰਵਾਰ ਨੂੰ ਬਾਜ਼ਾਰ 'ਚ ਕਰੀਬ 1000 ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲੀ ਸੀ। ਹਾਲਾਂਕਿ ਬਾਅਦ 'ਚ ਬਾਜ਼ਾਰ (ਸੈਂਸੈਕਸ) ਥੋੜ੍ਹਾ ਸੁਧਰਿਆ। ਅਤੇ ਇਹ 773.3 ਅੰਕ ਡਿੱਗ ਕੇ 58152.92 ਅੰਕ 'ਤੇ ਬੰਦ ਹੋਇਆ। ਸੈਂਸੈਕਸ ਦੀ ਤਰ੍ਹਾਂ, ਐਨਐਸਈ ਵਿੱਚ ਵੀ 231.10 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਸੀ।

ਇਹ ਵੀ ਪੜੋ:- ਹੁਣ ਫਲਾਈਟ ਨਾ ਰੱਦ ਹੋਵੇਗੀ, ਨਾ ਲੇਟ !

ABOUT THE AUTHOR

...view details