ਮੁੰਬਈ : ਟਾਟਾ ਮੋਟਰਜ਼, ਰਿਲਾਇੰਸ ਇੰਡਸਟ੍ਰੀਜ਼ ਅਤੇ ਟੀਸੀਐੱਸ ਦੇ ਸ਼ੇਅਰਾਂ ਵਿੱਚ ਤੇਜ਼ੀ ਨਾਲ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ 100 ਅੰਕ ਤੋਂ ਜ਼ਿਆਦਾ ਮਜ਼ਬੂਤ ਖੁੱਲ੍ਹਿਆ। ਇਸ ਤੋਂ ਬਾਅਦ ਸੈਂਸੈਕਸ ਲਗਭਗ 400 ਅੰਕ ਉੱਛਲਿਆ ਅਤੇ ਨਿਫ਼ਟੀ ਵਿੱਚ ਵੀ ਜ਼ੋਰਦਾਰ ਵਾਧਾ ਦਰਜ ਕੀਤਾ ਗਿਆ।
ਸਵੇਰੇ 11.50 ਵਜੇ ਬੰਬਈ ਸਟਾਕ ਐਕਸਚੇਂਜ (ਬੀਐੱਸਈ) ਦੇ 30 ਸ਼ੇਅਰਾਂ ਉੱਤੇ ਆਧਾਰਿਤ ਮੁੱਖ ਸੰਵੇਦੀ ਸੂਚਕ ਅੰਕ ਸੈਂਸੈਕਸ 410.87 ਅੰਕ ਭਾਵ 0.70 ਫ਼ੀਸਦੀ ਦੀ ਤੇਜ਼ੀ ਦੇ ਨਾਲ 39,668.07 ਉੱਤੇ ਕਾਰੋਬਾਰ ਕਰ ਰਿਹਾ ਸੀ ਅਤੇ ਨਿਫ਼ਟੀ 115 ਅੰਕਾਂ ਭਾਵ 1.01 ਫ਼ੀਸਦੀ ਦੇ ਵਾਧੇ ਨਾਲ 11,730.35 ਉੱਤੇ ਬਣਿਆ ਹੋਇਆ ਸੀ।
ਇਸ ਤੋਂ ਪਹਿਲਾਂ ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਇੱਕ ਸਮੇਂ 39,393.12 ਅੰਕ ਤੱਕ ਪਹੁੰਚ ਗਿਆ। ਬਾਅਦ ਵਿੱਚ ਇਹ 106.37 ਅੰਕ ਜਾਂ 0.27 ਫ਼ੀਸਦੀ ਦੇ ਵਾਧੇ ਦੇ ਨਾਲ 39,356.57 ਅੰਕ ਉੱਤੇ ਕਾਰੋਬਾਰ ਕਰ ਰਿਹਾ ਸੀ।