ਮੁਬੰਈ: ਸਾਕਾਰਤਮਕ ਵਿਦੇਸ਼ੀ ਫ਼ੰਡਾਂ ਦਾ ਪ੍ਰਵਾਹ ਦੇ ਚੱਲਦੇ ਰਹਿਣ ਕਾਰਣ ਪ੍ਰਮੁੱਖ ਸ਼ੇਅਰ ਸੂਚਕਾਂਕ ਸੈਂਸੇਕਸ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੇ ਦੌਰਾਨ 300 ਅੰਕ ਤੋਂ ਵਧਿਆ।
ਇਸ ਦੌਰਾਨ ਸੂਚਕਾਂਕ ’ਚ ਵੱਡੀ ਹਿੱਸੇਦਾਰੀ ਰੱਖਣ ਵਾਲੇ ਐੱਚਡੀਐੱਫਸੀ, ਐੱਚਡੀਐੱਫਸੀ ਬੈਂਕ, ਰਿਲਾਇੰਸ ਇੰਡਸਟਰੀ ਅਤੇ ਆਈਸੀਆਈਸੀਆਈ ਬੈਂਕ ਦੇ ਸ਼ੇਅਰਾਂ ’ਚ ਤੇਜੀ ਦਰਜ ਕੀਤੀ ਗਈ।
ਸੈਂਸੇਕਸ ਅਤੇ ਨਿਫਟੀ ’ਚ ਤੇਜੀ
ਇਸ ਦੌਰਾਨ ਸੈਂਸੇਕਸ ਨੇ 44,825.37 ਦੇ ਸਰਵੋਤਮ ਲੈਵਲ ਨੂੰ ਛੂਹਿਆ ਅਤੇ ਖ਼ਬਰ ਲਿਖੇ ਜਾਣ ਤੱਕ 246.76 ਅੰਕ ਜਾ 0.55 ਪ੍ਰਤੀਸ਼ਤ ਵੱਧ ਕੇ 44,765.78 ’ਤੇ ਸੀ।
ਇਸ ਤਰ੍ਹਾਂ ਐੱਨਐੱਸਈ ਨਿਫਟੀ 76.25 ਅੰਕ ਜਾ 0.58 ਪ੍ਰਤੀਸ਼ਤ ਦੇ ਵਾਧੇ ਨਾਲ 13,131.40 ’ਤੇ ਸੀ। ਇਸ ਤੋਂ ਪਹਿਲਾਂ ਨਿਫਟੀ ਨੇ ਰਿਕਾਰਡ 13,145.85 ਦੇ ਲੈਵਲ ਨੂੰ ਛੂਹਿਆ।
ਇਨ੍ਹਾਂ ਸ਼ੇਅਰਾਂ ’ਚ ਰਹੀ ਤੇਜੀ
ਸੈਂਸੇਕਸ ਵਿੱਚ ਸਭ ਤੋਂ ਵੱਧ ਪੰਜ ਪ੍ਰਤੀਸ਼ਤ ਦਾ ਵਾਧਾ ਓਐੱਨਜੀਸੀ ਵਿੱਚ ਹੋਈ। ਇਸ ਤੋਂ ਇਲਾਵਾ ਐੱਸਬੀਆਈ, ਆਈਸੀਆਈਸੀਆਈ ਬੈਂਕ, ਬਜਾਜ ਆਟੋ, ਐੱਚਡੀਐੱਫਸੀ ਬੈਂਕ, ਰਿਲਾਇੰਸ ਇੰਡਸਟ੍ਰੀਜ਼ ਅਤੇ ਐਕਸਿਸ ਬੈਂਕ ਦੇ ਸ਼ੇਅਰਾਂ ’ਚ ਤੇਜੀ ਸੀ।
ਗਿਰਾਵਟ ਵਾਲੇ ਸ਼ੇਅਰ
ਦੂਸਰੇ ਪਾਸੇ ਟੈੱਕ ਮਹਿੰਦਰਾ, ਏਸ਼ੀਅਨ ਪੇਂਟਜ਼, ਬਜਾਜ ਫ਼ਾਇਨਾਸ ਅਤੇ ਇੰਨਫੋਸਿਸ ਲਾਲ ਨਿਸ਼ਾਨ ’ਚ ਕੰਮ ਕਰ ਰਹੇ ਸਨ।
ਪਿਛਲੇ ਸਤਰ ’ਚ ਸੈਂਸੇਕਸ 445.87 ਅੰਕ ਜਾ 1.01 ਪ੍ਰਤੀਸ਼ਤ ਦੀ ਤੇਜੀ ਨਾਲ 44,523,02 ’ਤੇ ਉੱਚ ਲੈਵਲ ’ਤੇ ਬੰਦ ਹੋਇਆ ਸੀ, ਜਦਕਿ ਨਿਫਟੀ 128,70 ਅੰਕ ਜਾ ਇੱਕ ਪ੍ਰਤੀਸ਼ਤ ਵੱਧ ਕੇ 13,055.15 ’ਤੇ ਬੰਦ ਹੋਇਆ।
ਇਸ ਤਰ੍ਹਾਂ ਨਿਫਟੀ ਪਹਿਲੀ ਵਾਰ 13,000 ਤੋਂ ਉੱਪਰ ਬੰਦ ਹੋਇਆ। ਸ਼ੇਅਰ ਬਜ਼ਾਰ ਦੇ ਅਸਥਾਈ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਦੇ ਨਿਵੇਸ਼ਕਾਂ ਨੇ ਮੰਗਲਵਾਰ ਨੂੰ ਕੁੱਲ ਆਧਾਰ ’ਤੇ 4,563.18 ਕਰੋੜ ਰੁਪਏ ਦੇ ਸ਼ੇਅਰ ਖ਼ਰੀਦੇ।