ਮੁੰਬਈ : ਕੋਰੋਨਾ ਵਾਇਰਸ ਦੇ ਕਹਿਰ ਤੋਂ ਬਾਅਦ ਯੈੱਸ ਬੈਂਕ ਵਾਲੇ ਸੰਕਟ ਦੇ ਕਾਰਨ ਸ਼ੇਅਰ ਬਾਜ਼ਾਰ 1100 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਦੇ ਨਾਲ ਖੁੱਲ੍ਹਿਆ ਹੈ। ਸੈਂਸੈਕਸ 1131.15 ਅੰਕ ਡਿੱਗ ਕੇ 36,445.47 ਉੱਤੇ ਪਹੁੰਚ ਗਿਆ ਹੈ। ਉੱਥੇ ਹੀ ਨਿਫ਼ਟੀ 332.40 ਅੰਕ ਡਿੱਗ ਕੇ 10,657.05 ਉੱਤੇ ਪਹੁੰਚਿਆ।
ਹਾਲਾਂਕਿ ਯੈੱਸ ਬੈਂਕ ਦੇ ਲਈ ਰਾਹਤ ਵਾਲੀ ਖ਼ਬਰ ਹੈ। ਬੈਂਕ ਦੇ ਸ਼ੇਅਰ ਮਜ਼ਬੂਤੀ ਦੇ ਨਾਲ ਖੁੱਲ੍ਹੇ ਅਤੇ 20 ਫ਼ੀਸਦੀ ਤੱਕ ਉੱਛਲਿਆ। ਸਟੇਟ ਬੈਂਕ ਆਫ਼ ਇੰਡੀਆ ਦੇ ਯੈੱਸ ਬੈਂਕ ਨੂੰ ਸੰਕਟ ਤੋਂ ਕੱਢਣ ਦੇ ਲਈ ਨਿਵੇਸ਼ ਕਰਨ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਅਦਾਲਤ ਨੇ ਰਾਣਾ ਕਪੂਰ ਨੂੰ 11 ਮਾਰਚ ਤੱਕ ਈਡੀ ਦੀ ਹਿਰਾਸਤ ਵਿੱਚ ਭੇਜਿਆ