ਮੁੰਬਈ : ਮਹਿੰਗਾਈ ਵਿੱਚ ਵਾਧਾ ਅਤੇ ਉਦਯੋਗਿਕ ਉਤਪਾਦਨ ਦੀ ਵਾਧਾ ਦਰ ਦੇ ਕਮਜ਼ੋਰ ਅੰਕੜਿਆਂ ਦੇ ਬਾਵਜੂਦ ਹਫ਼ਤੇ ਦੇ ਤੀਸਰੇ ਕਾਰੋਬਾਰ ਵਾਲੇ ਦਿਨ ਵੀ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਵਾਧੇ ਦਾ ਸਿਲਸਿਲਾ ਜਾਰੀ ਹੈ। ਬੁੱਧਵਾਰ ਨੂੰ ਸੈਂਸੈਕਸ 72.63 ਅੰਕਾਂ ਦੀ ਮਜ਼ਬੂਤੀ ਨਾਲ 37,608.29 'ਤੇ ਜਦਕਿ ਨਿਫ਼ਟੀ 25 ਅੰਕਾਂ ਦੇ ਵਾਧੇ ਨਾਲ 11,326.20 'ਤੇ ਖੁਲ੍ਹਿਆ।
ਸ਼ੇਅਰ ਬਾਜ਼ਾਰ 'ਚ ਤੇਜ਼ੀ, ਸੈਂਸੈਕਸ 37600 ਤੋਂ ਉੱਪਰ - BSE
ਬੁੱਧਵਾਰ ਨੂੰ ਸੈਂਸੈਕਸ 72.63 ਅੰਕਾਂ ਦੀ ਮਜ਼ਬੂਤੀ ਨਾਲ 37,608.29 'ਤੇ ਜਦਕਿ ਨਿਫ਼ਟੀ 25 ਅੰਕਾਂ ਦੇ ਵਾਧੇ ਨਾਲ 11,326.20 'ਤੇ ਖੁਲ੍ਹਿਆ।
Share Market
ਕਾਰੋਬਾਰ ਦੇ ਸ਼ੁਰੂਆਤੀ ਮਿੰਟਾਂ ਵਿੱਚ ਸੈਂਸੈਕਸ 150 ਅੰਕਾਂ ਵਿੱਚ ਜ਼ਿਆਦਾ ਮਜ਼ਬੂਤ ਹੋਇਆ ਅਤੇ 37,700 ਦੇ ਪੱਧਰ 'ਤੇ ਆ ਗਿਆ। ਜਦਕਿ ਨਿਫ਼ਟੀ ਵੀ ਲਗਭਗ ਇਸੇ ਸਮੇਂ 31.15 ਅੰਕਾਂ ਦੇ ਵਾਧੇ ਨਾਲ 11,332.35 'ਤੇ ਰਿਹਾ।
ਦੱਸ ਦਈਏ ਕਿ ਜਨਵਰੀ ਮਹੀਨੇ ਵਿੱਚ ਉਦਯੋਗਿਕ ਉਤਪਾਦਨ ਦੀ ਵਾਧਾ ਦਰ ਹੌਲਾ ਹੋ ਕੇ 1.7 ਫ਼ੀਸਦੀ ਰਹਿ ਗਈ। ਉਥੇ ਹੀ ਮਹਿੰਗਾਈ ਦਰ ਵੱਧ ਕੇ 4 ਮਹੀਨਿਆਂ ਦੇ ਉੱਚੇ ਪੱਧਰ 'ਤੇ ਪਹੁੰਚ ਗਈ ਹੈ, ਪਰ ਹੁਣ ਵੀ ਭਾਰਤੀ ਰਿਜ਼ਰਵ ਬੈਂਕ ਦੇ ਔਸਤ ਟੀਚੇ ਤੋਂ ਘੱਟ 'ਤੇ ਬਣੀ ਹੋਈ ਹੈ।