ਮੁੰਬਈ : ਘਰੇਲੂ ਇਕੁਅਟੀ ਬੈਂਚਮਾਰਕ ਬੀਐੱਸਈ ਸੈਂਸੈਕਸ 'ਚ ਸੋਮਵਾਰ ਨੂੰ ਸ਼ੁਰੂਆਤੀ ਸਮੇਂ ਵਿੱਚ ਹੀ ਲਗਭਗ 190 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ, ਜੋ ਕਿ ਵਿਸ਼ਵੀ ਪੱਧਰ ਉੱਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਨਾਲ ਤੇਲ ਅਤੇ ਗੈਸ ਦੇ ਸ਼ੇਅਰਾਂ ਵੱਲੋਂ ਖਿੱਚਿਆ ਗਿਆ ਸੀ।
ਜਾਣਕਾਰੀ ਮੁਤਾਬਕ 37,111.29 ਦੇ ਹੇਠਲੇ ਪੱਧਰ ਨੂੰ ਛੂਹਣ ਤੋਂ ਬਾਅਦ 30 ਸ਼ੇਅਰਾਂ ਵਾਲੇ ਸੂਚਕਾਂਕ 190.83 ਅੰਕ ਜਾਂ 0.51 ਫ਼ੀਸਦੀ ਦੀ ਗਿਰਾਵਟ ਦੇ ਨਾਲ 37,194.16 ਅੰਕਾਂ ਉੱਤੇ ਕਾਰੋਬਾਰ ਕਰ ਰਿਹਾ ਸੀ।
ਜਦਕਿ ਵਿਆਪਕ ਨਿਫ਼ਟੀ 55.80 ਅੰਕ ਜਾਂ 0.50 ਫ਼ੀਸਦੀ ਹੇਠਾਂ ਆ ਕੇ 11,020.10 ਅੰਕਾਂ ਉੱਤੇ ਆ ਗਿਆ।
ਤੁਹਾਨੂੰ ਦੱਸ ਦਈਏ ਕਿ ਬੀਤੇ ਸ਼ੁੱਕਵਾਰ ਨੂੰ ਬੀਐੱਸਈ ਬੈਰੋਮੀਟਰ 280.71 ਅੰਕ ਵੱਧ ਕੇ 37,384.99 ਉੱਤੇ ਬੰਦ ਹੋਇਆ ਸੀ, ਜਦਕਿ ਵਿਆਪਕ ਐੱਨਐੱਸਈ ਨਿਫ਼ਟੀ 93.10 ਅੰਕ ਵੱਧ ਕੇ 11,075.90 ਉੱਤੇ ਬੰਦ ਹੋਇਆ ਸੀ।