ਪੰਜਾਬ

punjab

ETV Bharat / business

ਪੀਐੱਨਬੀ ਅਤੇ ਬੈਂਕ ਆਫ਼ ਬੜੌਦਾ ਨੂੰ 50 ਲੱਖ ਰੁਪਏ ਦਾ ਜ਼ੁਰਮਾਨਾ - punjab national bank

ਪੀਐੱਨਬੀ ਨੇ ਸ਼ਨੀਵਾਰ ਨੂੰ ਸਟਾਕ ਐਕਸਚੇਂਜ ਨੂੰ ਭੇਜੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਕਿੰਗਫਿਸ਼ਰ ਏਅਰਲਾਇੰਸ ਦੇ ਲੋਨ ਅਕਾਉਂਟ ਵਿੱਚ ਧੋਖਾਧੜੀ ਨਾਲ ਸਬੰਧਤ ਜਾਣਕਾਰੀ ਦੇਣ ਵਿੱਚ ਦੇਰੀ ਕਾਰਨ ਜੁਰਮਾਨਾ ਲਗਾਇਆ ਗਿਆ ਹੈ।

ਫ਼ੋਟੋ

By

Published : Aug 4, 2019, 6:53 AM IST

ਨਵੀਂ ਦਿੱਲੀ: ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) 'ਤੇ 50 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਪੀਐੱਨਬੀ ਨੇ ਸ਼ਨੀਚਰਵਾਰ ਨੂੰ ਸਟਾਕ ਐਕਸਚੇਂਜ ਨੂੰ ਭੇਜੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਕਿੰਗਫਿਸ਼ਰ ਏਅਰਲਾਇੰਨਜ਼ ਦੇ ਲੋਨ ਖ਼ਾਤੇ ਵਿੱਚ ਧੋਖਾਧੜੀ ਨਾਲ ਸਬੰਧਿਤ ਜਾਣਕਾਰੀ ਦੇਣ ਵਿੱਚ ਦੇਰੀ ਕਾਰਨ ਜੁਰਮਾਨਾ ਲਗਾਇਆ ਗਿਆ ਹੈ।

ਬੈਂਕ ਆਫ ਬੜੌਦਾ ਨੇ ਵੀ ਸਟਾਕ ਮਾਰਕੀਟ ਨੂੰ ਦੱਸਿਆ ਕਿ ਇਸੇ ਤਰ੍ਹਾਂ ਦੇ ਮਾਮਲੇ ਵਿੱਚ ਰਿਜ਼ਰਵ ਬੈਂਕ ਨੇ ਉਸ ਉੱਤੇ 50 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ।

ਇਹ ਵੀ ਪੜ੍ਹੋ : ਸ਼ੇਅਰ ਬਾਜ਼ਾਰ 'ਚ ਸੀਸੀਡੀ ਦੀ ਕਾਫ਼ੀ ਹੋਈ ਫਿੱਕੀ

ਪੀ ਐਨ ਬੀ ਨੇ ਇੱਕ ਰੈਗੂਲੇਟਰੀ ਫਾਈਲਿੰਗ ਵਿੱਚ ਕਿਹਾ, “ਆਰਬੀਆਈ ਨੇ ਜੁਲਾਈ 2018 ਵਿੱਚ ਪੰਜਾਬ ਨੈਸ਼ਨਲ ਬੈਂਕ ਦੁਆਰਾ ਅਦਾਇਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੇਸ਼ ਕੀਤੀ ਧੋਖਾਧੜੀ ਦੀ ਨਿਗਰਾਨੀ ਰਿਪੋਰਟ -1 ਤੋਂ ਇਹ ਪਾਇਆ ਗਿਆ ਕਿ ਬੈਂਕ ਨੇ ਕਿੰਗਫਿਸ਼ਰ ਏਅਰ ਲਾਈਨਜ਼ ਦੇ ਖਾਤੇ ਵਿੱਚ ਧੋਖਾਧੜੀ ਦੀ ਰਿਪੋਰਟਿੰਗ ਵਿੱਚ ਦੇਰੀ ਕੀਤੀ ਸੀ।”

ਉਨ੍ਹਾਂ ਕਿਹਾ ਕਿ ਬੈਂਕਿੰਗ ਰੈਗੂਲੇਸ਼ਨ ਐਕਟ, 1949 ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮਿਲੀ ਸ਼ਕਤੀਆਂ ਦੀ ਵਰਤੋ ਕਰਦਿਆਂ ਆਰਬੀਆਈ ਦੁਆਰਾ ਬੈਂਕ 'ਤੇ 50 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ।

ABOUT THE AUTHOR

...view details