ਪੰਜਾਬ

punjab

ETV Bharat / business

ਪੈਟਰੋਲ ਦੀ ਕੀਮਤ ਨੇ 75 ਰੁਪਏ ਨੂੰ ਕੀਤਾ ਪਾਰ, ਡੀਜ਼ਲ ਵੀ ਹੋਇਆ ਮਹਿੰਗਾ - diesel too expensive

ਦਿੱਲੀ, ਕੋਲਕਾਤਾ, ਮੁੰਬਈ ਤੇ ਚੇਨਈ 'ਚ ਪੈਟਰੋਲ 16/17 ਪੈਸੇ ਵਧਿਆ ਅਤੇ ਡੀਜ਼ਲ 18/19 ਪੈਸੇ ਪ੍ਰਤੀ ਲੀਟਰ ਹੋਇਆ।

Petrol price hiked by Rs. 75, diesel too expensive
ਫ਼ੋਟੋ

By

Published : Dec 30, 2019, 2:48 PM IST

ਨਵੀਂ ਦਿੱਲੀ: ਪੈਟਰੋਲ ਤੇ ਡੀਜ਼ਲ ਦੀ ਕੀਮਤ 'ਚ ਸੋਮਵਾਰ ਨੂੰ ਫਿਰ ਤੋਂ ਵਾਧਾ ਕੀਤਾ ਗਿਆ। ਹੁਣ ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 75.04 ਪ੍ਰਤੀ ਲੀਟਰ ਹੋ ਗਈ ਹੈ। ਇਸ ਤੋਂ ਪਹਿਲਾਂ 9 ਦਸੰਬਰ ਨੂੰ ਪੈਟਰੋਲ 75 ਰੁਪਏ ਪ੍ਰਤੀ ਲੀਟਰ ਸੀ।

ਤੇਲ ਦੀ ਕੰਪਨੀ ਨੇ ਸੋਮਵਾਰ ਨੂੰ ਦਿੱਲੀ, ਕੋਲਕਾਤਾ ਤੇ ਮੁਬੰਈ 'ਚ ਪੈਟਰੋਲ ਦੀ ਕੀਮਤ 'ਚ 16 ਪੈਸੇ ਵਧਾਏ ਨੇ ਜਦਕਿ ਚੇਨਈ 'ਚ 17 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਦਿੱਲੀ, ਕੋਲਕਾਤਾ 'ਚ ਡੀਜ਼ਲ 18 ਪੈਸੇ ਪ੍ਰਤੀ ਲੀਟਰ ਤੇ ਮੁੰਬਈ, ਚੇਨਈ 'ਚ 19 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ।

ਇੰਡੀਅਨ ਓਏਲ ਦੀ ਵੈਬਸਾਈਟ ਦੇ ਮੁਤਾਬਕ ਦਿੱਲੀ 'ਚ 75.04 ਰੁਪਏ, ਕੋਲਕਾਤਾ 'ਚ 77.70 ਰੁਪਏ, ਮੰਬਈ 80.69 ਰੁਪਏ, ਚੇਨਈ 78.02 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਇਸ ਦੇ ਨਾਲ ਹੀ ਇਨ੍ਹਾਂ ਨਗਰਾਂ 'ਚ ਡੀਜ਼ਲ ਦੀ ਕੀਮਤ ਵੱਧ ਕੇ 67.78 ਰੁਪਏ, 70.20 ਰੁਪਏ, 71.12 ਰੁਪਏ, 71.67 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਇਹ ਵੀ ਪੜ੍ਹੋ: ਪ੍ਰਸਿੱਧ ਸਮਾਜ ਸੇਵਕ ਨਜ਼ਰ ਨੰਦੀ ਦੀ ਯੂਏਈ 'ਚ ਹੋਈ ਮੌਤ

ਕੌਮਾਂਤਰੀ ਬਾਜ਼ਾਰ ਇੰਟਰਕੌਂਟੀਨੈਂਟਲ ਐਕਸਚੇਂਜ (ਆਈਸੀਈ) ਨੇ ਸੋਮਵਾਰ ਨੂੰ ਬੈਂਚਮਾਰਕ ਕੱਚਾ ਤੇਲ ਬ੍ਰੈਂਟ ਕਰੂਡ ਪਿਛਲੇ ਸੈਸ਼ਨ ਦੇ ਮੁਕਾਬਲੇ 0.22 ਪ੍ਰਤੀਸ਼ਤ ਦੀ ਤੇਜ਼ੀ ਨਾਲ 67.02 ਡਾਲਰ ਪ੍ਰਤੀ ਬੈਰਲ' ਤੇ ਕਾਰੋਬਾਰ ਕਰ ਰਿਹੇ ਸੀ। ਉਸ ਸਮੇਂ, ਨਿਉਯਾਰਕ ਮਰਕ ਟਾਈਲ ਐਕਸਚੇਂਜ (ਨਿਮੈਕਸ) 'ਤੇ ਅਮੈਰੀਕਨ ਲਾਈਟ ਕਰੂਡ ਵੈਸਟ ਟੈਕਸਸ ਇੰਟਰਮੀਡੀਏਟ (ਡਬਲਯੂਟੀਆਈ) ਫਰਵਰੀ ਡਿਲਿਵਰੀ ਸਮਝੌਤਾ 0.08 ਪ੍ਰਤੀਸ਼ਤ ਦੇ ਵਾਧੇ ਨਾਲ ਸਿਰਫ. 61.77 ਡਾਲਰ 'ਤੇ ਕਾਰੋਬਾਰ ਹੋ ਰਿਹਾ ਸੀ। ਇਸ ਮਹੀਨੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਪ੍ਰਤੀ ਬੈਰਲ ਵਿੱਚ 7 ਡਾਲਰ ਦਾ ਵਾਧਾ ਹੋਇਆ ਹੈ।

ABOUT THE AUTHOR

...view details