ਪੰਜਾਬ

punjab

ETV Bharat / business

ਪੈਟਰੋਲ ਦੀਆਂ ਕੀਮਤਾਂ ਵਿੱਚ ਹੋਈ ਗਿਰਾਵਟ - PETROL PRICE IN DELHI, KOLKATA, MUMBAI AND CHENNAI

ਪੈਟਰੋਲ ਦੀਆਂ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਹੋ ਰਹੀ ਹੈ, ਜਦਕਿ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਆ ਰਹੀ ਹੈ। ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇੱਨਈ ਵਿੱਚ ਪੈਟਰੋਲ ਦੀਆਂ ਕੀਮਤਾਂ ਕ੍ਰਮਵਾਰ 72.74, 75.45 ਰੁਪਏ, 78.42 ਰੁਪਏ ਅਤੇ 75.59 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਫ਼ੋਟੋ

By

Published : Nov 3, 2019, 1:38 PM IST

ਨਵੀਂ ਦਿੱਲੀ: ਪੈਟਰੋਲ ਦੀਆਂ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਹੋ ਰਹੀ ਹੈ, ਜਦਕਿ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਆ ਰਹੀ ਹੈ। ਪੈਟਰੋਲ ਦੀਆਂ ਕੀਮਤਾਂ ਦੀ ਦਿੱਲੀ ਅਤੇ ਕੋਲਕਾਤਾ ਵਿੱਚ ਸੱਤ ਪੈਸੇ, ਮੁੰਬਈ ਵਿੱਚ 6 ਪੈਸੇ ਅਤੇ ਚੇੱਨਈ ਵਿੱਚ 8 ਪੈਸੇ ਪ੍ਰਤੀ ਲੀਟਰ ਦੀ ਗਿਰਾਵਟ ਆਈ ਹੈ ਪਰ ਇਸ ਦੇ ਉਲਟ 4 ਮਹਾਂਨਗਰਾਂ ਵਿੱਚ, ਡੀਜ਼ਲ ਦੀ ਕੀਮਤ ਦੋ ਦਿਨਾਂ ਤੋਂ ਸਥਿਰ ਰਹੀ ਹੈ।

ਹੋਰ ਪੜ੍ਹੋ: ਪੀਐਮਸੀ ਬੈਂਕ ਵਿੱਚੋਂ ਪੈਸੇ ਕਢਵਾਉਣ ਉੱਤੇ ਰੋਕ ਵਿਰੁੱਧ ਪਟੀਸ਼ਨ ਉੱਤੇ ਨੋਟਿਸ ਜਾਰੀ

ਇੰਡੀਅਨ ਆਇਲ ਦੀ ਵੈੱਬਸਾਈਟ ਦੇ ਅਨੁਸਾਰ, ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇੱਨਈ ਵਿੱਚ ਪੈਟਰੋਲ ਦੀਆਂ ਕੀਮਤਾਂ ਕ੍ਰਮਵਾਰ 72.74, 75.45 ਰੁਪਏ, 78.42 ਰੁਪਏ ਅਤੇ 75.59 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਪਰ ਇਨ੍ਹਾਂ 4 ਮਹਾਂਨਗਰਾਂ ਵਿੱਚ ਡੀਜ਼ਲ ਦੀਆਂ ਕੀਮਤਾਂ ਕ੍ਰਮਵਾਰ 65.80 ਰੁਪਏ, 68.19 ਰੁਪਏ, 68.99 ਰੁਪਏ ਅਤੇ 69.52 ਰੁਪਏ ਪ੍ਰਤੀ ਲੀਟਰ ਰੱਖੀਆਂ ਗਈਆਂ ਹਨ।

ਹੋਰ ਪੜ੍ਹੋ: ਵੱਡਾ ਖ਼ੁਲਾਸਾ: ਲੋਕ ਸਭਾ ਚੋਣਾਂ ਦੌਰਾਨ ਵਟਸਐਪ ਰਾਹੀਂ ਹੋਈ ਸੀ ਕਈ ਭਾਰਤੀ ਪੱਤਰਕਾਰਾਂ ਦੀ ਜਾਸੂਸੀ

ਦੂਜੇ ਪਾਸੇ, ਪਿਛਲੇ ਹਫ਼ਤੇ ਦੇ ਆਖਰੀ ਸੈਸ਼ਨ ਵਿੱਚ ਬੈਂਚਮਾਰਕ ਕੱਚੇ ਤੇਲ ਦੀ ਕੀਮਤ ਵਿੱਚ ਦੋ ਡਾਲਰ ਪ੍ਰਤੀ ਬੈਰਲ ਦਾ ਵਾਧਾ ਦਰਜ਼ ਕੀਤਾ ਗਿਆ ਅਤੇ ਜੇਕਰ ਇਹ ਵਾਧਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਆਉਣ ਵਾਲੇ ਦਿਨਾਂ ਵਿੱਚ ਭਾਰਤ 'ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਫੇਰ ਤੋਂ ਵੱਧ ਸਕਦੀ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਪਿਛਲੇ ਇੱਕ ਮਹੀਨੇ ਵਿੱਚ, ਪੈਟਰੋਲ ਦੀ ਕੀਮਤ 'ਚ ਦੋ ਰੁਪਏ ਪ੍ਰਤੀ ਲੀਟਰ ਦੀ ਕਮੀ ਆਈ ਸੀ। 2 ਅਕਤੂਬਰ 2019 ਨੂੰ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇੱਨਈ ਵਿੱਚ ਪੈਟਰੋਲ ਦੀਆਂ ਕੀਮਤਾਂ ਕ੍ਰਮਵਾਰ 74.61 ਰੁਪਏ, 77.23 ਰੁਪਏ, 80.21 ਰੁਪਏ ਅਤੇ 77.50 ਰੁਪਏ ਪ੍ਰਤੀ ਲੀਟਰ ਸਨ।

International futures market intercontinental exchange 'ਤੇ ਬ੍ਰੈਂਟ ਕਰੂਡ ਦਾ ਜਨਵਰੀ ਡਲਿਵਰੀ ਸਮਝੌਤਾ ਸ਼ੁੱਕਰਵਾਰ ਨੂੰ 3.37 ਫ਼ੀਸਦੀ ਦੀ ਤੇਜ਼ੀ ਨਾਲ 61.63 ਡਾਲਰ ਪ੍ਰਤੀ ਬੈਰਲ 'ਤੇ ਬੰਦ ਹੋਇਆ।

For All Latest Updates

ABOUT THE AUTHOR

...view details