ਪੰਜਾਬ

punjab

ETV Bharat / business

ਧਨਤੇਰਸ 'ਤੇ ਦੇਸ਼ ਭਰ 'ਚ ਲੋਕਾਂ ਨੇ ਖ਼ਰੀਦਿਆ 20,000 ਕਰੋੜ ਰੁਪਏ ਦਾ ਸੋਨਾ: ਆਈਬੀਜੇਏ - ਸੋਨੇ ਦੀ ਵਿਕਰੀ

ਆਈਬੀਜੇਏ ਦੇ ਅੰਕੜਿਆਂ ਅਨੁਸਾਰ ਇਸ ਸਾਲ ਧਨਤੇਰਸ 'ਤੇ ਸੋਨੇ ਦੀ ਵਿਕਰੀ ਲਗਭਗ 40 ਟਨ ਹੋਈ ਹੈ, ਜਿਸਦੀ ਕੀਮਤ ਲਗਭਗ 20,000 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ।

ਤਸਵੀਰ
ਤਸਵੀਰ

By

Published : Nov 14, 2020, 7:01 AM IST

ਮੁੰਬਈ: ਇਸ ਸਾਲ ਧਨਤੇਰਸ ਦੇ ਸ਼ੁਭ ਸਮੇਂ 'ਤੇ ਸੋਨੇ ਦੀ ਵਿਕਰੀ ਪਿਛਲੇ ਸਾਲ ਦੇ ਮੁਕਾਬਲੇ 30 ਫ਼ੀਸਦੀ ਤੋਂ ਵੱਧ ਰਹੀ ਹੈ। ਅੰਕੜਿਆਂ ਦੀ ਗੱਲ ਕਰੀਏ ਤਾਂ ਲੋਕਾਂ ਨੇ ਇਸ ਸਾਲ ਧਨਤੇਰਸ 'ਤੇ ਤਕਰੀਬਨ 20,000 ਕਰੋੜ ਰੁਪਏ ਦਾ ਸੋਨਾ ਖ਼ਰੀਦਿਆ ਹੈ। ਇਹ ਅੰਕੜਾ ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਦਾ ਹੈ।

ਆਈਬੀਜੇਏ ਦੇ ਅੰਕੜਿਆਂ ਅਨੁਸਾਰ ਇਸ ਸਾਲ ਧਨਤੇਰਸ 'ਤੇ ਸੋਨੇ ਦੀ ਵਿਕਰੀ ਲਗਭਗ 40 ਟਨ ਰਹੀ ਹੈ, ਜਿਸਦੀ ਕੀਮਤ ਲਗਭਗ 20,000 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ।

ਆਈਬੀਜੇਏ ਦੇ ਕੌਮੀ ਸਕੱਤਰ ਸੁਰੇਂਦਰ ਮਹਿਤਾ ਨੇ ਆਈਏਐਨਐਸ ਨੂੰ ਦੱਸਿਆ ਕਿ ਪਿਛਲੇ ਸਾਲ ਜਦੋਂ ਤਕਰੀਬਨ 12,000 ਕਰੋੜ ਰੁਪਏ ਦਾ ਸੋਨਾ ਵੇਚਿਆ ਗਿਆ ਸੀ, ਇਸ ਸਾਲ ਇਸ ਨੇ 20,000 ਕਰੋੜ ਰੁਪਏ ਵੇਚੇ ਹਨ।

ਮਹਿਤਾ ਨੇ ਕਿਹਾ, "ਜਿੱਥੇ ਪਿਛਲੇ ਸਾਲ ਤਕਰੀਬਨ 30 ਟਨ ਸੋਨਾ ਵਿਕਿਆ ਸੀ, ਉਥੇ ਇਸ ਸਾਲ ਤਕਰੀਬਨ 40 ਟਨ ਸੋਨਾ ਵਿਕਿਆ ਹੈ।"

ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਜਿਥੇ ਸੋਨੇ ਦੀ ਮਾਤਰਾ 30 ਤੋਂ 35 ਫ਼ੀਸਦੀ ਵਧੀ ਹੈ, ਉਥੇ ਹੀ ਕੀਮਤਾਂ ਵਿੱਚ ਤਕਰੀਬਨ 70 ਫ਼ੀਸਦੀ ਦਾ ਵਾਧਾ ਹੋਇਆ ਹੈ।

ਮਹਿਤਾ ਨੇ ਕਿਹਾ ਕਿ ਇਸ ਵਾਰ ਧਨਤੇਰਸ 'ਤੇ ਸੋਨੇ ਦੀ ਵਿਕਰੀ ਵਿੱਚ ਵਾਧੇ ਦਾ ਸਭ ਤੋਂ ਵੱਡਾ ਕਾਰਨ ਪਿਛਲੇ ਅੱਠ ਮਹੀਨਿਆਂ ਤੋਂ ਗਹਿਣਿਆਂ ਦੀ ਖਰੀਦ ਵਿੱਚ ਕਮੀ ਹੈ। ਉਨ੍ਹਾਂ ਕਿਹਾ ਕਿ ਤਾਲਾਬੰਦੀ ਦੌਰਾਨ ਲੋਕ ਸੋਨੇ ਦੇ ਗਹਿਣਿਆਂ ਨੂੰ ਨਹੀਂ ਖ਼ਰੀਦ ਸਕੇ ਸਨ ਕਿਉਂਕਿ ਬਾਜ਼ਾਰ ਬੰਦ ਸਨ ਅਤੇ ਜਦੋਂ ਬਾਜ਼ਾਰ ਖੁੱਲ੍ਹਾ ਸੀ ਤਾਂ ਵਿਆਹ ਦਾ ਸੀਜ਼ਨ ਖ਼ਤਮ ਹੋ ਗਿਆ ਸੀ, ਪਰ ਵਿਆਹਾਂ ਦਾ ਸੀਜ਼ਨ ਅੱਗੇ ਵੀ ਹੈ ਅਤੇ ਲੋਕਾਂ ਧਨਤੇਰਸ ਦੇ ਸ਼ੁੱਭ ਦਿਹਾੜੇ ਦਾ ਸੋਨੇ ਅਤੇ ਚਾਂਦੀ ਦੀ ਖ਼ਰੀਦਦਾਰੀ ਲਈ ਇੰਤਜ਼ਾਰ ਵੀ ਕੀਤਾ ਹੈ।

ਇਸ ਦੌਰਾਨ, ਸੋਨੇ ਦੀ ਕੀਮਤ 56,000 ਰੁਪਏ ਦੇ ਉੱਚੇ ਪੱਧਰ ਨੂੰ ਛੂਹਣ ਤੋਂ ਬਾਅਦ ਘੱਟ ਗਈ ਹੈ ਅਤੇ ਕੋਰੋਨਾ ਕਾਰਨ ਅੱਗੇ ਹੋਰ ਪੀਲੀ ਤੇਜ਼ੀ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਸੋਨਾ ਖ਼ਰੀਦਣ ਵਾਲੇ ਲੋਕਾਂ ਦਾ ਰੁਝਾਨ ਬਣਿਆ ਹੋਇਆ ਹੈ।

ABOUT THE AUTHOR

...view details