ਨਵੀਂ ਦਿੱਲੀ:ਪੇਟੀਐਮ ਨੇ ਸੋਮਵਾਰ ਨੂੰ ਪੋਸਟਪੇਡ ਮਿੰਨੀ ਦੀ ਪੇਸ਼ਕਸ਼ ਕੀਤੀ ਹੈ। ਜਿਸਦੇ ਜ਼ਰੀਏ ਗ੍ਰਾਹਕ ਆਪਣੇ ਮਹੀਨਾਵਾਰ ਖਰਚਿਆਂ ਲਈ 250 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਦੇ ਕਰਜ਼ ਤੁਰੰਤ ਪ੍ਰਾਪਤ ਕਰ ਸਕਦੇ ਹਨ।
ਪੇਟੀਐਮ ਨੇ ਇੱਕ ਰੀਲੀਜ਼ 'ਚ ਕਿਹਾ ਕਿ ਇਹ ਪੇਸ਼ਕਸ਼ ਉਸ ਦੀ 'ਬਾਏ ਨਾਓ, ਪੇ ਲੇਟਰ' ਸੇਵਾ ਦਾ ਵਿਸਥਾਰ ਹੈ। ਜਿਸ ਦੀ ਸਹਾਇਤਾ ਨਾਲ ਘੱਟ ਕੀਮਤ ਵਾਲੇ ਕਰਜ਼ੇ ਨੂੰ ਤੁਰੰਤ ਪਾਇਆ ਜਾ ਸਕਦਾ ਹੈ। ਪੋਸਟਪੇਡ ਮਿੰਨੀ ਨੂੰ ਆਦਿਤਿਆ ਬਿਰਲਾ ਫਾਇਨਾਂਸ ਲਿਮਟਿਡ ਦੀ ਭਾਈਵਾਲੀ ਵਿੱਚ ਪੇਸ਼ ਕੀਤਾ ਗਿਆ ਹੈ ਅਤੇ 30 ਦਿਨਾਂ ਤੱਕ ਦੀ ਮਿਆਦ ਲਈ ਕੋਈ ਵਿਆਜ ਨਹੀਂ ਲਿਆ ਜਾਵੇਗਾ।