ਮੁੰਬਈ: ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਫੇਰ ਤੇਜ਼ੀ ਦੇ ਨਾਲ ਹੋਈ ਅਤੇ ਨਿਫਟੀ 13,000 ਦੇ ਉੱਪਰ ਖੁੱਲ੍ਹਿਆ। ਸੇਂਸੇਕਸ ਸ਼ੁਰੂਆਤੀ ਕਾਰੋਬਾਰ ਦੌਰਾਨ 44,400 ਤੋਂ ਉੱਪਰ ਚੱਲਾ ਗਿਆ। ਨਿਫਟੀ ਵਿੱਚ ਵੀ 13,000 ਦੇ ਉੱਪਰ ਕਾਰੋਬਾਰ ਚੱਲ ਰਿਹਾ ਸੀ। ਸਵੇਰੇ 9.25 ਵਜੇ ਸੇਂਸੇਕਸ ਪਿਛਲੇ ਸੈਸ਼ਨ ਤੋਂ 40.35 ਅੰਕ ਭਾਵ 0.09 ਫੀਸਦੀ ਦੀ ਤੇਜ਼ੀ ਨਾਲ 44,300.09 'ਤੇ ਕਾਰੋਬਾਰ ਕਰ ਰਿਹਾ ਸੀ, ਜਦੋਂ ਕਿ ਨਿਫਟੀ ਪਿਛਲੇ ਸੈਸ਼ਨ ਤੋਂ 31.55 ਅੰਕ ਜਾਂ 0.24 ਫੀਸਦ ਦੇ ਵਾਧੇ ਨਾਲ 13,018.55 'ਤੇ ਬਣਿਆ ਹੋਇਆ ਸੀ।
ਬੰਬਈ ਸਟਾਕ ਐਕਸਚੇਂਜ (ਬੀਐਸਈ) ਦੇ 30 ਸ਼ੇਅਰਾਂ ਸੰਵੇਦੀ ਸੂਚਕਾਂਕ ਪਿਛਲੇ ਸੈਸ਼ਨ ਤੋਂ 65.29 ਅੰਕ ਦੀ ਤੇਜ਼ੀ ਨਾਲ 44,325.03 ਦੇ ਪੱਧਰ 'ਤੇ ਖੁੱਲ੍ਹਿਆ ਅਤੇ ਸ਼ੁਰੂਆਤੀ ਕਾਰੋਬਾਰ ਵਿੱਚ 44,407.28 ਤੱਕ ਉੱਛਲਿਆ ਜਦੋਂ ਕਿ ਸੇਂਸੇਕਸ 44,195.95 'ਤੇ ਹੇਠਲੇ ਪੱਧਰ ਉੱਤੇ ਰਿਹਾ।