ਨਵੀਂ ਦਿੱਲੀ: ਡੈਬਿਟ ਅਤੇ ਕ੍ਰੈਡਿਟ ਕਾਰਡ ਸਬੰਧੀ ਭਾਰਤੀ ਰਿਜ਼ਰਵ ਬੈਂਕ ਨਵੇਂ ਨਿਯਮ ਲਾਗੂ ਕਰਨ ਜਾ ਰਿਹਾ ਹੈ, ਜੋ 16 ਮਾਰਚ ਤੋਂ ਲਾਗੂ ਕੀਤੇ ਜਾਣਗੇ। ਇਸ ਸਬੰਧੀ ਆਰਬੀਆਈ ਨੇ 15 ਜਨਵਰੀ 2020 ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਇਹ ਨਿਯਮ ਸਾਰੇ ਕਾਰਡਾਂ 'ਤੇ ਲਾਗੂ ਹੋਣਗੇ।
ਇਸ ਨੋਟੀਫਿਕੇਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਸਾਰੇ ਕ੍ਰੈਡਿਟ ਅਤੇ ਡੈਬਿਟ ਕਾਰਡਾਂ ਨੂੰ ਬੰਦ ਕਰ ਦਿੱਤਾ ਜਾਵੇਗਾ ਜਿੰਨਾ ਨੇ ਅਜੇ ਤੱਕ ਆਨਲਾਈਨ ਟ੍ਰਾਂਸੈਕਸ਼ਨ ਅਤੇ ਕੰਟੈਕਟਲੈੱਸ ਪੇਮੈਂਟ ਸੇਵਾਵਾਂ ਦਾ ਇਸਤੇਮਾਲ ਨਹੀਂ ਕੀਤਾ।
ਦੱਸ ਦਈਏ ਕਿ ਸਾਰੇ ਬੈਂਕ ਆਪਣੇ ਖਾਤਾਧਾਰਾਕਾਂ ਨੂੰ ਸੰਦੇਸ਼ ਭੇਜ ਕੇ ਜਾਣਕਾਰੀ ਦੇ ਰਿਹਾ ਹੈ ਕਿ 16 ਮਾਰਚ ਤੋਂ ਪਹਿਲਾਂ ਘੱਟੋਂ-ਘੱਟ ਇੱਕ ਆਨਲਾਈਨ ਟ੍ਰਾਂਸੈਕਸ਼ਨ ਕਰ ਲੈਣ। ਕਿਉਂਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਨ੍ਹਾਂ ਦੇ ਕਾਰਡ 16 ਮਾਰਚ ਤੋਂ ਬਲਾਕ ਕਰ ਦਿੱਤੇ ਜਾਣਗੇ।