ਨਵੀਂ ਦਿੱਲੀ : ਵਿਸ਼ਵੀ ਕ੍ਰੈਡਿਟ ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰਜ਼ ਸਰਵਿਸਿਜ਼ ਨੇ ਕੈਲੰਡਰ ਸਾਲ 2020 ਵਿੱਚ ਭਾਰਤ ਦੀ ਆਰਥਿਕ ਵਾਧਾ ਦਰ ਦੇ ਆਪਣੇ ਪਹਿਲੇ ਅਨੁਮਾਨ ਨੂੰ ਘਟਾ ਕੇ 2.5 ਫ਼ੀਸਦ ਕਰ ਦਿੱਤਾ ਹੈ। ਪਹਿਲਾਂ ਉਸ ਨੇ ਇਸ ਦੇ 5.3 ਫ਼ੀਸਦ ਰਹਿਣ ਦਾ ਅਨੁਮਾਨ ਲਾਇਆ ਸੀ।
ਕੋਰੋਨਾ ਵਾਇਰਸ ਅਤੇ ਇਸ ਦੇ ਚੱਲਦਿਆਂ ਦੇਸ਼-ਦੁਨੀਆ ਵਿੱਚ ਆਵਾਜਾਈ ਉੱਤੇ ਰੋਕ ਦੇ ਮੱਦੇਨਜ਼ਰ ਆਰਥਿਕ ਲਾਗਤ ਵਧੀ ਹੈ ਅਤੇ ਇਸੇ ਕਾਰਨ ਦੇਸ਼ ਦੀ ਵਾਧਾ ਦਰ ਘਟਣ ਦਾ ਅਨੁਮਾਨ ਹੈ। ਸਾਲ 2019 ਵਿੱਚ ਵਾਧਾ ਦਰ 5 ਫ਼ੀਸਦ ਰਹਿਣ ਦਾ ਆਂਕਲਣ ਹੈ।