ਪੰਜਾਬ

punjab

ETV Bharat / business

ਬਾਜ਼ਾਰ 'ਤੇ ਕੋਰੋਨਾ ਦਾ ਪ੍ਰਕੋਪ ਜਾਰੀ, ਸੈਂਸੈਕਸ 34 ਤੇ ਨਿਫ਼ਟੀ 36 ਮਹੀਨਿਆਂ ਦੇ ਹੇਠਲੇ ਪੱਧਰ 'ਤੇ - sensex 34 and nifty below 36 months

ਸੈਂਸੈਕਸ ਵਿੱਚ ਉਤਰਾਅ-ਚੜ੍ਹਾਅ ਦਾ ਦੌਰ ਜਾਰੀ ਹੈ ਅਤੇ ਸ਼ੁਰੂਆਤੀ ਕਾਰੋਬਾਰ ਦੌਰਾਨ ਇਸ ਵਿੱਚ 150 ਅੰਕਾਂ ਤੋਂ ਜ਼ਿਆਦਾ ਦਾ ਉਤਰਾਅ-ਚੜ੍ਹਾਅ ਦੇਖਿਆ ਗਿਆ। ਮੁੱਖ ਸੂਚਕ ਅੰਕ ਸੈਂਸੈਕਸ 810.98 ਅੰਕਾਂ ਦੀ ਗਿਰਾਵਟ ਦੇ ਨਾਲ 30,579.09 ਉੱਤੇ ਅਤੇ ਨਿਫ਼ਟੀ 229.10 ਅੰਕਾਂ ਦੀ ਗਿਰਾਵਟ ਦੇ ਨਾਲ 8,968.30 ਉੱਤੇ ਬੰਦ ਹੋਇਆ।

market update corona outbreak continues on the market
ਬਾਜ਼ਾਰ 'ਤੇ ਕੋਰੋਨਾ ਦਾ ਪ੍ਰਕੋਪ ਜਾਰੀ

By

Published : Mar 17, 2020, 5:00 PM IST

ਮੁੰਬਈ : ਘਰੇਲੂ ਸ਼ੇਅਰ ਬਾਜ਼ਾਰ ਵਿੱਚ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਭਾਰੀ ਉਤਰਾਅ-ਚੜ੍ਹਾਅ ਦਾ ਦੌਰ ਬਣਿਆ ਰਿਹਾ। ਜਿਥੇ ਸ਼ੁਰੂਆਤੀ ਕਾਰੋਬਾਰ ਵਿੱਚ ਇੰਡੈਕਸ ਅਤੇ ਸ਼ੇਅਰਾਂ ਵਿੱਚ ਤੇਜ਼ੀ ਦਿਖੀ, ਪਰ ਬਜ਼ਾਰ ਬੰਦ ਹੋਣ ਤੱਕ ਇੰਡੈਕਸ ਅਤੇ ਸ਼ੇਅਰਾਂ ਵਿੱਚ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ।

ਸੈਂਸੈਕਸ ਵਿੱਚ ਉਤਰਾਅ-ਚੜ੍ਹਾਅ ਦਾ ਦੌਰ ਜਾਰੀ ਹੈ ਅਤੇ ਸ਼ੁਰੂਆਤੀ ਕਾਰੋਬਾਰ ਦੌਰਾਨ ਇਸ ਵਿੱਚ 1500 ਅੰਕਾਂ ਤੋਂ ਜ਼ਿਆਦਾ ਦਾ ਉਤਰਾਅ-ਚੜ੍ਹਾਅ ਦੇਖਿਆ ਗਿਆ। ਮੁੱਖ ਸੂਚਕ ਅੰਕ ਸੈਂਸੈਕਸ 810.98 ਅੰਕਾਂ ਦੀ ਗਿਰਾਵਟ ਦੇ ਨਾਲ 30,579.09 ਉੱਤੇ ਅਤੇ ਨਿਫ਼ਟੀ 229.10 ਅੰਕਾਂ ਦੀ ਗਿਰਾਵਟ ਦੇ ਨਾਲ 8,968.30 ਉੱਤੇ ਬੰਦ ਹੋਇਆ।

ਇਹ ਵੀ ਪੜ੍ਹੋ : ਮਾਰਚ 'ਚ 51000 ਕਰੋੜ ਰੁਪਏ ਬਾਜ਼ਾਰ ਤੋਂ ਚੁੱਕੇਗੀ ਸਰਕਾਰ

ਉੱਥੇ ਹੀ, ਤੜਕੇ 10.40 ਵਜੇ ਸੈਂਸੈਕਸ 650 ਅੰਕਾਂ ਦੀ ਮਜ਼ਬੂਤੀ ਦੇ ਨਾਲ ਕਾਰੋਬਾਰ ਕਰ ਰਿਹਾ ਸੀ। ਉੱਥੇ ਹੀ ਨਿਫ਼ਟੀ ਵੀ 9300 ਉੱਤੇ ਚੱਲ ਰਿਹਾ ਸੀ।

ABOUT THE AUTHOR

...view details