ਮੁੰਬਈ- ਬੀਐਸਈ ਸੰਸੈਕਸ ਸੋਮਵਾਰ ਨੂੰ 704 ਅੰਕਾਂ ਦੀ ਛਲਾਂਗ ਲਗਾ ਕੇ ਵਿਸ਼ਵ ਪੱਧਰ 'ਤੇ ਮਜ਼ਬੂਤ ਰੁਝਾਨ ਦੇ ਵਿਚਕਾਰ ਇੱਕ ਨਵੇਂ ਆਲ-ਟਾਈਮ ਰਿਕਾਰਡ ਪੱਧਰ 'ਤੇ ਬੰਦ ਹੋਇਆ ਹੈ। ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਦੀ ਚੋਣ ਵਿੱਚ ਜੋਅ ਬਿਡੇਨ ਦੀ ਜਿੱਤ ਤੋਂ ਬਾਅਦ, ਗਲੋਬਲ ਬਾਜ਼ਾਰਾਂ ਵਿੱਚ ਤੇਜ਼ੀ ਆਈ ਹੈ, ਜਿਸਦਾ ਘਰੇਲੂ ਬਜ਼ਾਰਾਂ ਉੱਤੇ ਵੀ ਸਕਾਰਾਤਮਕ ਅਸਰ ਹੋਇਆ।
ਤੀਹ ਸ਼ੇਅਰਾਂ 'ਤੇ ਅਧਾਰਤ ਬੀਐਸਈ ਸੰਸੈਕਸ ਕਾਰੋਬਾਰ ਦੇ ਦੌਰਾਨ, 42,645.33 ਅੰਕ ਦੇ ਸਰਵ-ਉੱਚ ਪੱਧਰ 'ਤੇ ਪਹੁੰਚ ਗਿਆ। ਅੰਤ ਵਿੱਚ, ਇਹ 704.37 ਅੰਕ ਯਾਨੀ 1.68 ਫ਼ੀਸਦੀ ਦੇ ਵਾਧੇ ਦੇ ਨਾਲ 42,597.43 ਅੰਕ ਦੇ ਰਿਕਾਰਡ ਉੱਚਾਈ 'ਤੇ ਬੰਦ ਹੋਇਆ।
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ ਵੀ ਕਾਰੋਬਾਰ ਦੌਰਾਨ 12,474.05 ਦੇ ਉੱਚੇ ਸਥਾਨ 'ਤੇ ਪਹੁੰਚ ਗਿਆ। ਅੰਤ ਵਿੱਚ, ਇਹ 197.50 ਅੰਕ ਭਾਵ 1.61 ਫ਼ੀਸਦੀ ਦੇ ਵਾਧੇ ਨਾਲ 12,461.05 ਦੇ ਰਿਕਾਰਡ ਪੱਧਰ 'ਤੇ ਬੰਦ ਹੋਇਆ।