ਮੁੰਬਈ : ਆਰਥਿਕ ਮੁਸ਼ਕਲਾਂ ਨਾਲ ਜੂਝ ਰਹੀ ਜਹਾਜ਼ ਕੰਪਨੀ ਜੈੱਟ ਏਅਰਵੇਜ਼ ਦੀਆਂ ਮੁਸ਼ਕਲਾਂ ਐਤਵਾਰ ਨੂੰ ਕੁੱਝ ਘੱਟ ਹੋਈਆਂ। ਕੰਪਨੀ ਦੇ ਪਾਇਲਟਾਂ ਦੇ ਸੰਗਠਨ ਨੈਸ਼ਨਲ ਐਵਿਏਟਰਜ਼ ਗਿਲਡ ਨੇ ਜਹਾਜ਼ ਨਾ ਉਡਾਉਣ ਦੇ ਆਪਣੇ ਫ਼ੈਸਲੇ ਨੂੰ 15 ਅਪ੍ਰੈਸ ਤੱਕ ਮੁਲਤਵੀ ਕਰ ਦਿੱਤਾ ਹੈ।
ਜੈੱਟ ਦੇ ਪਾਇਲਟ 15 ਤੱਕ ਰਹਿਣਗੇ ਹਵਾ 'ਚ - ਸੰਗਠਨ ਨੈਸ਼ਨਲ ਐਵਿਏਟਰਜ਼
ਜੈੱਟ ਏਅਰਵੈਜ਼ ਪਿਛਲੇ ਸਾਲ ਅਗਸਤ ਤੋਂ ਪਾਇਲਟਾਂ ਸਮੇਤ ਇੰਜੀਨੀਅਰਾਂ ਅਤੇ ਸੀਨੀਅਰ ਅਧਿਕਾਰੀਆਂ ਦੀ ਤਨਖ਼ਾਹ ਦੇ ਭੁਗਤਾਨ ਕਰਨ ਵਿੱਚ ਅਸਫ਼ਲ ਰਹੀ ਹੈ।
ਜੈੱਟ ਦੇ ਪਾਇਲਟਾਂ 15 ਤੱਕ ਰਹਿਣਗੇ ਹਵਾ ਵਿੱਚ
ਜਾਣਕਾਰੀ ਮੁਤਾਬਕ ਮੈਂਬਰਾਂ ਨੇ ਦਿੱਲੀ ਅਤੇ ਮੁੰਬਈ ਵਿਖੇ ਹੋਈ ਇੱਕ ਖੁਲ੍ਹੀ ਮੀਟਿੰਗ ਵਿੱਚ ਇਹ ਫ਼ੈਸਲਾ ਲਿਆ। ਗਿਲਡ ਕੰਪਨੀ ਦੇ ਕੁੱਲ 1,600 ਪਾਇਲਟਾਂ ਵਿਚੋਂ ਲਗਭਗ 1,100 ਪਾਇਲਟਾਂ ਦੀ ਨੁਮਾਇੰਦਗੀ ਦਾ ਦਾਅਵਾ ਕਰਦਾ ਹੈ। ਗਿਲਡ ਨੇ ਕਿਹਾ ਸੀ ਕਿ ਪਾਇਲਟਾਂ ਦੀ ਬਕਾਇਆ ਤਨਖ਼ਾਹਾਂ ਦਾ ਭੁਗਤਾਨ ਨਾ ਹੋਣ ਅਤੇ 31 ਮਾਰਚ ਤੱਕ ਵਿੱਤ ਨੂੰ ਲੈ ਕੇ ਸਥਿਤੀ ਸਪੱਸ਼ਟ ਨਾ ਹੋਣ ਕਰ ਕੇ ਮੈਂਬਰ ਪਾਇਲਟ 1 ਅਪ੍ਰੈਲ ਤੋਂ ਉਡਾਣਾਂ ਨਹੀਂ ਭਰਣਗੇ।
ਜੈੱਟ ਏਅਰਵੈਜ਼ ਪਿਛਲੇ ਸਾਲ ਅਗਸਤ ਤੋਂ ਪਾਇਲਟਾਂ ਸਮੇਤ ਇੰਜੀਨੀਅਰਾਂ ਅਤੇ ਸੀਨੀਅਰ ਅਧਿਕਾਰੀਆਂ ਦੀ ਤਨਖ਼ਾਹ ਦੇ ਭੁਗਤਾਨ ਕਰਨ ਵਿੱਚ ਅਸਫ਼ਲ ਰਹੀ ਹੈ।