ਪਣਜੀ: ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਦੇ ਹਵਾਬਾਜ਼ੀ ਬਾਲਣ ਕਾਰੋਬਾਰ 'ਚ 60 ਫ਼ੀਸਦੀ ਦੀ ਤੇਜ਼ੀ ਆਈ ਹੈ। ਘਰੇਲੂ ਖੇਤਰ ਦੀ ਵਿਕਰੀ ਦੇ ਇਸ ਸਾਲ ਮਾਰਚ ਤੱਕ ਪੂਰੀ ਸਮਰੱਥਾ ਪ੍ਰਾਪਤ ਕਰ ਲੈਣ ਦੀ ਉਮੀਦ ਹੈ। ਇੱਕ ਸੀਨੀਅਰ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ।
ਕੋਰੋਨਾ ਵਾਇਰਸ ਮਹਾਂਮਾਰੀ ਨੂੰ ਰੋਕਣ ਲਈ ਤਾਲਾਬੰਦੀ ਹੋਣ ਤੋਂ ਬਾਅਦ ਹਵਾਬਾਜ਼ੀ ਬਾਲਣ ਦੀ ਵਿਕਰੀ ਰੁਕ ਗਈ ਸੀ। ਹਾਲਾਂਕਿ, 25 ਮਈ 2020 ਤੋਂ ਹਵਾਬਾਜ਼ੀ ਸੇਵਾਵਾਂ ਦੀ ਹੌਲੀ ਹੌਲੀ ਸ਼ੁਰੂਆਤ ਦੇ ਨਾਲ, ਮੰਗ ਵਿੱਚ ਸੁਧਾਰ ਹੋਣਾ ਸ਼ੁਰੂ ਹੋਇਆ ਹੈ।
ਇੰਡੀਅਨ ਆਇਲ ਦੇ ਕਾਰਜਕਾਰੀ ਨਿਰਦੇਸ਼ਕ (ਹਵਾਬਾਜ਼ੀ) ਸੰਜੇ ਸਹਾਏ ਨੇ ਸੋਮਵਾਰ ਨੂੰ ਪੀਟੀਆਈ ਭਾਸ਼ਾ ਨੂੰ ਦੱਸਿਆ ਕਿ "ਹੁਣ ਤੱਕ ਇਹ (ਹਵਾਬਾਜ਼ੀ ਬਾਲਣ ਦਾ ਕਾਰੋਬਾਰ) 60 ਫ਼ੀਸਦੀ ਤੱਕ ਸੁਧਾਰ ਹੋ ਗਿਆ ਹੈ।"