ਮੁੰਬਈ : ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 11 ਅਕਤੂਬਰ ਨੂੰ ਹਫ਼ਤੇ ਅੰਤ ਵਿੱਚ 1.879 ਅਰਬ ਡਾਲਰ ਵੱਧ ਕੇ 439.712 ਅਰਬ ਡਾਲਰ ਦੇ ਨਵੇਂ ਉੱਚੇ ਪੱਧਰ ਉੱਤੇ ਪਹੁੰਚ ਗਿਆ ਹੈ। ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਪਿਛਲੇ ਹਫ਼ਤੇ ਇਹ 4.24 ਅਰਬ ਡਾਲਰ ਵੱਧ ਕੇ 437.83 ਅਰਬ ਡਾਲਰ ਉੱਤੇ ਪਹੁੰਚ ਗਿਆ ਸੀ।
ਰਿਜ਼ਰਵ ਬੈਂਕ ਨੇ ਕਿਹਾ ਕਿ ਸਮੀਖਿਆ ਹਫ਼ਤੇ ਦੌਰਾਨ ਵਿਦੇਸ਼ੀ ਮੁਦਰਾ ਸੰਪਤੀਆਂ 2.269 ਅਰਬ ਡਾਲਰ ਵੱਧ ਕੇ 407.88 ਅਰਬ ਡਾਲਰ ਉੱਤੇ ਪਹੁੰਚ ਗਈਆਂ ਹਨ। ਸੋਨ ਦੇ ਭੰਡਾਰ ਮੁੱਲ ਇਸ ਦੌਰਾਨ 39.99 ਕਰੋੜ ਡਾਲਰ ਘੱਟ ਕੇ 26.778 ਅਰਬ ਡਾਲਰ ਰਹਿ ਗਿਆ।