ਪੰਜਾਬ

punjab

ETV Bharat / business

ਹੁਆਵੇਈ ਨੇ ਮੈਦਾਨ ਵਿੱਚ ਬਣੇ ਰਹਿਣ ਲਈ ਵੇਚਿਆ ਆਨਰ ਸਮਾਰਟਫ਼ੋਨ ਕਾਰੋਬਾਰ

ਹੁਆਵੇਈ ਅਤੇ ਸ਼ੈਂਜੇਨ ਵਿਚਕਾਰ ਸੌਦਾ 15 ਬਿਲੀਅਨ ਡਾਲਰ ਵਿੱਚ ਤੈਅ ਹੋ ਗਿਆ ਹੈ, ਜੋ ਆਨਰ ਦੇ ਚੈਨਲ ਸੈਲਰ ਅਤੇ ਸਪਲਾਇਰਾਂ ਨੂੰ ਇਸ ਮੁਸ਼ਕਿਲ ਸਮੇਂ 'ਤੇ ਕਾਬੂ ਪਾਉਣ 'ਚ ਸਹਾਇਤਾ ਕਰੇਗਾ।

ਤਸਵੀਰ
ਤਸਵੀਰ

By

Published : Nov 17, 2020, 2:05 PM IST

ਨਵੀਂ ਦਿੱਲੀ: ਅਮਰੀਕੀ ਪਾਬੰਦੀਆਂ ਦੇ ਵਿਚਕਾਰ ਆਪਣੇ ਕਾਰੋਬਾਰ ਬਾਰੇ ਪਿਛਲੇ ਦੋ ਸਾਲਾਂ ਤੋਂ ਸੰਘਰਸ਼ ਦਾ ਸਾਹਮਣਾ ਕਰਨ ਤੋਂ ਬਾਅਦ, ਹੁਆਵੇਈ ਨੇ ਆਖਰਕਾਰ ਮੰਗਲਵਾਰ ਨੂੰ ਆਪਣੇ ਉਪ-ਬ੍ਰਾਂਡ ਆਨਰ ਦੀ ਵਿਕਰੀ ਦਾ ਐਲਾਨ ਕੀਤਾ। ਆਨਰ ਕਾਰੋਬਾਰੀ ਜਾਇਦਾਦ ਚੀਨ ਵਿੱਚ ਸਥਿਤ ਇੱਕ ਕੰਪਨੀ, ਸ਼ੇਨਜ਼ੇਨ ਜ਼ਿਕਸਿਨ ਨਿਊ ਇਨਫ਼ਰਮੇਸ਼ਨ ਟੈਕਨੋਲੋਜੀ ਪ੍ਰਾਈਵੇਟ ਲਿਮਟਿਡ ਨੂੰ ਵੇਚੀ ਜਾ ਰਹੀ ਹੈ।

ਹੁਆਵੇਈ ਨੇ ਮੈਦਾਨ ਵਿੱਚ ਬਣੇ ਰਹਿਣ ਲਈ ਵੇਚਿਆ ਆਨਰ ਸਮਾਰਟਫ਼ੋਨ ਕਾਰੋਬਾਰ

ਰਿਪੋਰਟਾਂ ਦੇ ਅਨੁਸਾਰ, ਹੁਆਵੇਈ ਅਤੇ ਸ਼ੈਂਗੇਨ ਵਿਚਕਾਰ ਸੌਦਾ15 ਬਿਲੀਅਨ ਡਾਲਰ ਵਿੱਚ ਤੈਅ ਹੋਇਆ ਹੈ, ਜੋ ਆਨਰ ਦੇ ਚੈਨਲ ਵਿਕਰੇਤਾ ਅਤੇ ਸਪਲਾਇਰ ਨੂੰ ਇਸ ਮੁਸ਼ਕਲ ਸਮੇਂ ਵਿੱਚੋਂ ਲੰਘਣ ਲਈ ਸਹਾਇਤਾ ਕਰੇਗਾ।

ਯੂਐਸ ਵਿੱਚ ਆਨਰ ਸਮਾਰਟਫ਼ੋਨ ਨੂੰ ਪਾਬੰਦੀਆਂ ਦੇ ਘੇਰੇ ਵਿੱਚ ਲਿਆਉਣ ਦੀ ਵਜ੍ਹਾ ਨਾਲ ਹੁਆਵੇਈ ਨੂੰ ਕਿਸੇ ਵੀ ਅਮਰੀਕੀ ਕੰਪਨੀ ਨਾਲ ਕਾਰੋਬਾਰ ਕਰਨ 'ਤੇ ਮਨਾਹੀ ਸੀ।

ਕੰਪਨੀ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ, 'ਇੱਕ ਵਾਰ ਆਨਰ ਨੂੰ ਵੇਚ ਦਿੱਤੇ ਜਾਣ ਉੱਤੇ ਹੁਆਵੇਈ ਦੇ ਕੋਲ ਇਸਦਾ ਕੋਈ ਸ਼ੇਅਰ ਨਹੀਂ ਹੋਵੇਗਾ, ਹੁਆਵੇਈ ਆਪਣੇ ਕਾਰੋਬਾਰੀ ਪ੍ਰਬੰਧਨ 'ਚ ਕਿਸੇ ਵੀ ਤਰ੍ਹਾਂ ਸ਼ਾਮਲ ਨਹੀਂ ਹੋਏਗੀ ਅਤੇ ਨਾ ਹੀ ਨਵੀਂ ਆਨਰ ਕੰਪਨੀ ਬਾਰੇ ਫ਼ੈਸਲੇ ਲੈਣ ਦਾ ਅਧਿਕਾਰ ਰੱਖੇਗੀ।'

ਹੁਆਵੇਈ ਨੇ ਕਿਹਾ ਕਿ ਇੰਡਸਟਰੀ ਚੇਨ ਆਫ਼ ਆਨਰ ਨੇ ਇਹ ਕਦਮ ਕੰਪਨੀ ਦੀ ਮੌਜੂਦਗੀ ਨੂੰ ਬਣਾਈ ਰੱਖਣ ਜਾਂ ਇਸ ਨੂੰ ਨਿਰਵਿਘਨ ਚਲਦੇ ਰਹਿਣ ਲਈ ਲਿਆ ਹੈ।

ABOUT THE AUTHOR

...view details