ਪੰਜਾਬ

punjab

By

Published : Feb 21, 2021, 8:46 AM IST

ETV Bharat / business

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਜਾਰੀ, ਜਾਣੋਂ ਪੰਜਾਬ 'ਚ ਪੈਟਰੋਲ ਡੀਜ਼ਲ ਦੇ ਰੇਟ

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਜਾਰੀ ਹੈ। ਮਹਿੰਗਾਈ ਨਾਲ ਜੂਝ ਰਹੇ ਆਮ ਲੋਕਾਂ ਲਈ ਤੇਲ ਦੀਆਂ ਕੀਮਤਾਂ ਜੇਬ 'ਤੇ ਵਾਧੂ ਬੋਝ ਪਾ ਸਕਦੀਆਂ ਹਨ।

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ

ਚੰਡੀਗੜ੍ਹ : ਦੇਸ਼ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਨਵੇਂ ਰਿਕਾਰਡ ਬਣਾ ਰਹੀਆਂ ਹਨ। ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਲੋਕਾਂ 'ਚ ਭਾਰੀ ਰੋਸ ਹੈ। ਇਸ ਦੌਰਾਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਜਾਰੀ ਹੈ।

ਦੇਸ਼ ਦੀ ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 90.62 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜਦੋਂਕਿ ਡੀਜ਼ਲ 80 ਪੈਸੇ ਦੇ ਵਾਧੇ ਨਾਲ 81.01ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ।

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ

ਪੰਜਾਬ 'ਚ ਤੇਲ ਦੀਆਂ ਕੀਮਤਾਂ ਨੇ ਕੀਤਾ 90 ਦਾ ਅੰਕੜਾ ਪਾਰ

ਇੰਡੀਅਨ ਆਈਲ ਵੈਬਸਾਈਟ ਦੇ ਮੁਤਾਬਕ ਚੰਡੀਗੜ੍ਹ 'ਚ ਪੈਟਰੋਲ ਦੀ ਕੀਮਤ 37 ਪੈਸੇ ਦੇ ਵਾਧੇ ਨਾਲ 87.16 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜਦੋਂਕਿ 80.67 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ। ਮੋਹਾਲੀ 'ਚ ਪੈਟਰੋਲ ਦੀ ਕੀਮਤ 92.43 ਤੇ ਡੀਜ਼ਲ ਦੀ ਕੀਮਤ 83.49 ਰੁਪਏ ਪ੍ਰਤੀ ਲੀਟਰ ਹੈ।

ਅੰਮ੍ਰਿਤਸਰ 'ਚ ਪੈਟਰੋਲ ਦੀ ਕੀਮਤ 92.16 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜਦੋਂਕਿ 83.25 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ। ਹੁਸ਼ਿਆਰਪੁਰ 'ਚ ਪੈਟਰੋਲ 91.74 ਤੇ ਡੀਜ਼ਲ 82.87 ਰੁਪਏ ਹੈ।

ਮਾਨਸਾ 'ਚ ਪੈਟਰੋਲ ਦਾ ਰੇਟ 82.85 ਤੇ ਡੀਜ਼ਲ ਦਾ ਰੇਟ 74.31 ਰੁਪਏ ਹੈ। ਸ੍ਰੀ ਮੁਕਤਸਰ ਸਾਹਿਬ 'ਚ ਪੈਟਰੋਲ ਦਾ ਰੇਟ 91.88 ਤੇ ਡੀਜ਼ਲ ਦਾ ਰੇਟ 83.00 ਰੁਪਏ ਹੈ। ਬਰਨਾਲਾ ਵਿਖੇ ਪੈਟਰੋਲ 91.07 ਰੁਪਏ ਤੇ ਡੀਜ਼ਲ 83 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ।

ਜਲੰਧਰ 'ਚ ਪੈਟਰੋਲ ਦਾ ਰੇਟ 91.54 ਰੁਪਏ ਤੇ ਡੀਜ਼ਲ ਦਾ ਰੇਟ 82.68 ਰੁਪਏ ਹੈ। ਲੁਧਿਆਣਾ ਪੈਟਰੋਲ

ABOUT THE AUTHOR

...view details