ਪੰਜਾਬ

punjab

ETV Bharat / business

ਹੁਣ ਹੀਰੋ ਭਾਰਤ 'ਚ ਕਰੇਗੀ ਹਾਰਲੇ ਦਾ ਵਿਕਾਸ ਅਤੇ ਵਿਕਰੀ - ਹੀਰੋ ਮੋਟਰ-ਕਾਰਪ ਹਾਰਲੇ-ਡੈਵਿਡਸਨ

ਦੋਵੇਂ ਕੰਪਨੀਆਂ ਨੇ ਮੰਗਲਵਾਰ ਨੂੰ ਸੁਯੰਕਤ ਬਿਆਨ ਵਿੱਚ ਕਿਹਾ ਕਿ ਮਾਰਕੀਟਿੰਗ ਦੇ ਇਕਰਾਰ ਦੇ ਤਹਿਤ ਹੀਰੋ ਮੋਟਰ-ਕਾਰਪ ਹਾਰਲੇ-ਡੈਵਿਡਸਨ ਮੋਟਰ-ਸਾਇਕਲਾਂ ਦੀ ਵਿਕਰੀ ਕਰੇਗੀ।

ਹੁਣ ਹੀਰੋ ਭਾਰਤ 'ਚ ਕਰੇਗੀ ਹਾਰਲੇ ਦਾ ਵਿਕਾਸ ਅਤੇ ਵਿਕਰੀ
ਹੁਣ ਹੀਰੋ ਭਾਰਤ 'ਚ ਕਰੇਗੀ ਹਾਰਲੇ ਦਾ ਵਿਕਾਸ ਅਤੇ ਵਿਕਰੀ

By

Published : Oct 27, 2020, 10:39 PM IST

ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਦੋ-ਪਹੀਆ ਕੰਪਨੀ ਹੀਰੋ ਮੋਟਰ-ਕਾਰਪ ਅਤੇ ਅਮਰੀਕਾ ਦੀ ਬਾਇਕ ਕੰਪਨੀ ਹਾਰਲੇ-ਡੈਵਿਡਸਨ ਨੇ ਭਾਰਤੀ ਬਾਜ਼ਾਰ ਦੇ ਲਈ ਗੱਠਜੋੜ ਦਾ ਐਲਾਨ ਕੀਤਾ ਹੈ।

ਦੋਵੇਂ ਕੰਪਨੀਆਂ ਨੇ ਮੰਗਲਵਾਰ ਨੂੰ ਸੰਯੁਕਤ ਬਿਆਨ ਵਿੱਚ ਕਿਹਾ ਕਿ ਮਾਰਕੀਟਿੰਗ ਇਕਰਾਰ ਦੇ ਤਹਿਤ ਹੀਰੋ ਮੋਟਰ-ਕਾਰਪ ਹਾਰਲੇ ਡੈਵਿਡਸਨ ਮੋਟਰ-ਸਾਈਕਲਾਂ ਦੀ ਵਿਕਰੀ ਕਰੇਗੀ। ਇਸ ਤੋਂ ਇਲਾਵਾ ਉਹ ਬ੍ਰਾਂਡ-ਖ਼ਾਸ ਹਾਰਲੇ ਡੈਵਿਡਸਨ ਦੇ ਡੀਲਰਾਂ ਦੇ ਨੈੱਟਵਰਕ ਅਤੇ ਹੀਰੋ ਦੇ ਮੌਜੂਦਾ ਡੀਲਰਸ਼ਿਪ ਨੈੱਟਵਰਕ ਦੇ ਰਾਹੀਂ ਪੁਰਜਿਆਂ ਅਤੇ ਅਸੈੱਸਰੀ ਅਤੇ ਹੋਰ ਸਮਾਨ ਤੇ ਉਪਕਰਨਾਂ ਦੀ ਵਿਕਰੀ ਕਰੇਗੀ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਲਾਇਸੈਂਸੀ ਇਕਰਾਰ ਦੇ ਅਧੀਨ ਹੀਰੋ ਮੋਟਰ ਕਾਰਪ ਹਾਰਲੇ ਡੈਵਿਡਸਨ ਬ੍ਰਾਂਟ ਨਾਂਅ ਨਾਲ ਪ੍ਰੀਮਿਅਮ ਮੋਟਰਸਾਈਕਲਾਂ ਦਾ ਵਿਕਾਸ ਅਤੇ ਵਿਕਰੀ ਕਰੇਗੀ। ਇਹ ਹਾਰਲੇ-ਡੈਵਿਡਸਨ ਦੀ ਕਾਰੋਬਾਰ ਵਿੱਚ ਬਦਲਾਅ ਦੀ ਰਣਨੀਤੀ ਦੇ ਅਨੁਰੂਪ ਹੈ।

ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਵਿਵਸਥਾ ਦੋਵੇਂ ਕੰਪਨੀਆਂ ਅਤੇ ਭਾਰਤ ਵਿੱਚ ਯਾਤਰੀਆਂ ਦੀ ਦ੍ਰਿਸ਼ਟੀ ਤੋਂ ਲਾਭਦਾਇਕ ਹਨ। ਇਸ ਨਾਲ ਹਾਰਲੇ-ਡੈਵਿਡਸਨ ਦਾ ਮਸ਼ਹੂਰ ਬ੍ਰਾਂਡ ਅਤੇ ਹੀਰੋ ਮੋਟਰ-ਕਾਰਪ ਦਾ ਮਜ਼ਬੂਤ ਮਾਰਕੀਟਿੰਗ ਨੈਟਵਰਕ ਅਤੇ ਗਾਹਕ ਸੇਵਾ ਨਾਲ ਆਉਣਗੇ।

ਇਸ ਸਾਲ ਸਤੰਬਰ ਵਿੱਚ ਹਾਰਲੇ-ਡੈਵਿਡਸਨ ਨੇ ਭਾਰਤ ਵਿੱਚ ਆਪਣੇ ਵਿਕਰੀ ਅਤੇ ਨਿਰਮਾਣ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ। ਲਗਭਗ ਇੱਕ ਦਹਾਕੇ ਪਹਿਲਾਂ ਕੰਪਨੀ ਨੇ ਭਾਰਤ ਵਿੱਚ ਪ੍ਰੀਮਿਅਮ ਮੋਟਰਸਾਈਕਲਾਂ ਦੀ ਵਿਕਰੀ ਸ਼ੁਰੂ ਕੀਤੀ ਸੀ।

ਪੀਟੀਆਈ-ਭਾਸ਼ਾ

ABOUT THE AUTHOR

...view details