ਨਵੀਂ ਦਿੱਲੀ: ਤਾਲਾਬੰਦੀ ਦੇ ਮੱਦੇਨਜ਼ਰ ਸਰਕਾਰ ਨੇ ਸ਼ੁੱਕਰਵਾਰ ਨੂੰ ਰਿਟੇਲ ਮਹਿੰਗਾਈ ਦੇ ਅੰਕੜਿਆਂ ਦਾ ਇੱਕ ਹਿੱਸਾ ਜਾਰੀ ਕੀਤਾ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਮਈ ਵਿੱਚ ਖੁਰਾਕੀ ਕੀਮਤਾਂ 'ਚ 9.28 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
ਇੱਕ ਅਧਿਕਾਰਤ ਪ੍ਰੈਸ ਰੀਲੀਜ਼ ਵਿੱਚ ਕਿਹਾ ਗਿਆ ਕਿ ਖਪਤਕਾਰ ਖੁਰਾਕ ਮੁੱਲ ਇੰਡੈਕਲਸ (ਸੀਐਫਪੀਆਈ) ਮਈ 2020 'ਚ ਆਲ ਇੰਡੀਆ ਸਾਲ-ਦਰ-ਸਾਲ ਮਹਿੰਗਾਈ ਦਰ ਪੇਂਡੂ, ਸ਼ਹਿਰੀ ਅਤੇ ਸੰਯੁਕਤ ਖੇਤਰ ਲਈ ਕ੍ਰਮਵਾਰ 9.69 ਫੀਸਦ, 8.36 ਅਤੇ 9.28 ਪ੍ਰਤੀਸ਼ਤ ਹੈ।
ਮਈ 2019 ਵਿੱਚ ਇਸ ਮਿਆਦ ਲਈ ਜਾਰੀ ਕੀਤੇ ਗਏ ਸੀਪੀਆਈ ਦੇ ਪੂਰੇ ਅੰਕੜਿਆਂ ਮੁਤਾਬਕ ਖੁਰਾਕੀ ਮੁਦਰਾਸਫਿਤੀ 1.83 ਪ੍ਰਤੀਸ਼ਤ ਸੀ।
ਕੋਵਿਡ-19 ਮਹਾਂਮਾਰੀ ਦੇ ਚੱਲਦੇ ਤਾਲਾਬੰਦੀ ਤੋਂ ਬਾਅਦ ਸਰਕਾਰ ਨੇ ਲਗਾਤਾਰ ਦੂਜੇ ਮਹੀਨੇ ਰਿਟੇਲ ਮਹਿੰਗਾਈ ਦੇ ਕੱਟੇ ਹੋਏ ਅੰਕੜਿਆਂ ਨੂੰ ਜਾਰੀ ਕੀਤਾ ਹੈ। ਅਪ੍ਰੈਲ ਵਿੱਚ ਵੀ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਨੇ ਸੀਪੀਆਈ ਦਾ ਇੱਕ ਛਾਂਟਿਆ ਡਾਟਾ ਜਾਰੀ ਕੀਤਾ ਸੀ।
ਇਹ ਵੀ ਪੜ੍ਹੋ: ਬਾਹਰ ਟ੍ਰੇਨਿੰਗ ਕਰਨ ਤੋਂ ਪਹਿਲਾਂ BCCI ਦੇ ਫ਼ੈਸਲੇ ਦਾ ਇੰਤਜ਼ਾਰ ਕਰਾਂਗੇ ਭਾਰਤੀ ਟੀਮ ਦੇ ਖਿਡਾਰੀ
ਇੱਕ ਬਿਆਨ ਵਿੱਚ ਮੰਤਰਾਲੇ ਦੇ ਰਾਸ਼ਟਰੀ ਅੰਕੜਾ ਦਫ਼ਤਰ (ਐਨਐਸਓ) ਨੇ ਕਿਹਾ ਕਿ ਮਈ 2020 ਵਿੱਚ ਬਾਜ਼ਾਰ 'ਚ ਉਤਪਾਦਾਂ ਦੇ ਨਿਰੰਤਰ ਸੀਮਤ ਲੈਣ-ਦੇਣ ਦੇ ਮੱਦੇਨਜ਼ਰ, ਸਬ-ਗਰੁੱਪ/ਸਮੂਹਾਂ ਵਿੱਚ ਕੀਮਤ ਮੂਵਮੈਂਟ ਨੂੰ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਿਰਫ ਉਨ੍ਹਾਂ ਚੀਜ਼ਾਂ ਦੀ ਕੀਮਤ ਸ਼ਾਮਿਲ ਕੀਤੀ ਗਈ ਸੀ, ਜਿਹੜੀ ਘੱਟੋ-ਘੱਟ 25 ਪ੍ਰਤੀਸ਼ਤ ਬਾਜ਼ਾਰਾਂ ਤੋਂ ਪ੍ਰਾਪਤ ਕੀਤੀ ਗਈ ਹੈ। ਪੇਂਡੂ ਅਤੇ ਸ਼ਹਿਰੀ ਖੇਤਰ ਲਈ ਵੱਖਰੇ ਤੌਰ 'ਤੇ ਅਤੇ ਸਬੰਧਤ ਸਬ-ਗਰੁੱਪਾਂ/ਗਰੁੱਪਾਂ ਦਾ ਭਾਰ 70 ਪ੍ਰਤੀਸ਼ਤ ਤੋਂ ਵੀ ਵੱਧ ਹੈ।