ਚੰਡੀਗੜ੍ਹ: ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ ਅੱਠਵਾਂ ਦਿਨ (RUSSIA UKRAINE WAR 8TH DAY) ਹੈ। ਰੂਸ ਨੇ ਯੂਕਰੇਨ ਦੇ ਦੱਖਣੀ ਸ਼ਹਿਰ ਖੇਰਸਨ 'ਤੇ ਕਬਜ਼ਾ ਕਰ ਲਿਆ ਹੈ। ਯੂਕਰੇਨ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇੱਕ ਪਾਸੇ ਜਿੱਥੇ ਇਸ ਜੰਗ ਦੇ ਕਾਰਨ ਉੱਥੇ ਦੇ ਲੋਕਾਂ ਅਤੇ ਭਾਰਤੀ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਇਸ ਜੰਗ ਦਾ ਅਸਰ ਨੂੰ ਸ਼ੇਅਰ ਵਿਸ਼ਵੀ ਵਿੱਤੀ ਬਾਜ਼ਾਰਾਂ ’ਚ ਵੀ ਦੇਖਣ ਨੂੰ ਮਿਲਣ ਲੱਗਾ ਹੈ।
ਦੱਸ ਦਈਏ ਕਿ ਰੂਸ ਅਤੇ ਯੂਕਰੇਨ ਦੇ ਜੰਗ ਦੇ ਕਾਰਨ ਸਰਕਾਰ ਐਲਆਈਸੀ ਦੇ ਮੇਗਾ ਆਈਪੀਓ ਨੂੰ ਮੁਲਤਵੀ ਕਰ ਸਕਦੀ ਹੈ। ਨਾਲ ਹੀ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਬੀਮਾ ਕੰਪਨੀ ਚ ਆਪਣੀ ਹਿੱਸੇਦਾਰੀ ਦਾ ਜਿਆਦਾਤਰ ਮੁੱਲ ਹਾਸਿਲ ਕਰਨ ਲਈ ਸਹੀ ਸਮੇਂ ਦਾ ਇੰਤਜਾਰ ਕਰ ਸਕਦੀ ਹੈ। ਇਹ ਵੀ ਹੋ ਸਕਦਾ ਹੈ ਕਿ ਜੰਗ ਦੇ ਕਾਰਨ ਸਰਕਾਰ ਐਲਆਈਸੀ ਅਤੇ ਆਈਪੀਓ ਨੂੰ ਅਗਲੇ ਸਾਲ ਦੇ ਲਈ ਟਾਲ ਵੀ ਸਕਦੀ ਹੈ। ਜਦਕਿ ਆਈਪੀਓ ਦੀ ਇਸੇ ਮਹੀਨੇ ਆਉਣ ਦੀ ਉਮੀਦ ਸੀ।