ਨਵੀਂ ਦਿੱਲੀ: ਦੇਸ਼ ਵਿੱਚ ਪਿਆਜ਼ ਦੀਆਂ ਵੱਧ ਰਹੀਆਂ ਕੀਮਤਾਂ ਨੇ ਆਮ ਲੋਕਾਂ ਦੀ ਅੱਖਾ ਵਿੱਚੋਂ ਹੰਝੂ ਕੱਢਾ ਦਿੱਤੇ ਹਨ। ਮੰਡੀਆਂ ਵਿੱਚ ਪਿਆਜ਼ ਦੀ ਕੀਮਤ 70 ਤੋਂ 80 ਰਪਏ ਕਿਲੋ ਪਹੁੰਚ ਗਈ ਹੈ। ਉੱਥੇ ਹੀ ਹੁਣ ਸਰਕਾਰ ਨੇ ਪਿਆਜ਼ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਪਿਆਜ਼ ਦੇ ਥੋਕ ਅਤੇ ਖੁਦਰਾ ਕਾਰੋਬਾਰੀਆਂ ਲਈ ਭੰਡਾਰ ਦੀ ਸੀਮਾ ਤੈਅ ਕਰ ਦਿੱਤੀ ਹੈ।
ਪਿਆਜ਼ ਦੀਆਂ ਕੀਮਤਾਂ 'ਤੇ ਠੱਲ ਪਾਉਣ ਲਈ ਸਰਕਾਰ ਦਾ ਵੱਡਾ ਕਦਮ, ਨਿਰਯਾਤ 'ਤੇ ਲਾਈ ਪਾਬੰਦੀ - onion ban on exports
ਪਿਆਜ਼ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਨੂੰ ਤੋੜਨ ਦੀ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਮੋਦੀ ਸਰਕਾਰ ਨੇ ਰਾਜਾਂ ਨੂੰ ਪਿਆਜ਼ ਦੀ ਤੁਰੰਤ ਅਤੇ ਲੋੜੀਂਦੀ ਸਪਲਾਈ ਕਰਨ ਦਾ ਭਰੋਸਾ ਦਿੱਤਾ ਹੈ।
ਸਰਕਾਰ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ ਪਿਆਜ਼ ਦੇ ਨਿਰਯਾਤ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਰਾਜ ਸਰਕਾਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸਟਾਕ ਦੀ ਸੀਮਾ ਨੂੰ ਲਾਗੂ ਕਰੇ ਅਤੇ ਪਿਆਜ਼ ਜਮਾਖੋਰਾਂ ਦੇ ਖ਼ਿਲਾਫ਼ ਕਾਰਵਾਈ ਕਰੇ। ਖੁਦਰਾ ਕਾਰੋਬਾਰੀਆਂ ਦੇ ਲਈ ਪਿਆਜ਼ ਭੰਡਾਰ ਦੀ ਸੀਮਾ 100 ਕੁਇੰਟਲ ਤੱਕ ਰੱਖੀ ਗਈ ਹੈ। ਉੱਥੇ ਹੀ ਥੋਕ ਵਪਾਰੀ 500 ਕੁਇੰਟਲ ਤੱਕ ਪਿਆਜ਼ ਦਾ ਸਟਾਕ ਰੱਖ ਸਕਣਗੇ। ਇਸ ਤੋਂ ਅਲਾਵਾ ਘਰੇਲੂ ਪੱਧਰ 'ਤੇ ਉਪਲਬਧਤਾ ਵਧਾਉਣ ਲਈ ਪਿਆਜ਼ ਦੇ ਨਿਰਯਾਤ 'ਤੇ ਰੋਕ ਲਗਾਈ ਗਈ ਹੈ। ਮੋਦੀ ਸਰਕਾਰ ਨੇ ਰਾਜਾਂ ਨੂੰ ਪਿਆਜ਼ ਦੀ ਤੁਰੰਤ ਅਤੇ ਲੋੜੀਂਦੀ ਸਪਲਾਈ ਕਰਨ ਦਾ ਵੀ ਭਰੋਸਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਬਾਜ਼ਾਰ 'ਚ ਪਿਆਜ਼ ਦੀ ਕੀਮਤ 70 ਤੋਂ 80 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਇਸ ਤੋਂ ਪਹਿਲਾ 13 ਸਤੰਬਰ ਨੂੰ ਸਰਕਾਰ ਨੇ ਪਿਆਜ਼ ਦੇ ਨਿਰਯਾਤ ਦੀ ਕੀਮਤ 850 ਡਾਲਰ ਪ੍ਰਤੀ ਟਨ ਤੱਕ ਤੈਅ ਕੀਤਾ ਗਿਆ ਸੀ।
ਇਹ ਵੀ ਪੜੋ- ਤਿਓਹਾਰਾਂ ਦੇ ਸੀਜ਼ਨ ਵਿੱਚ ਖ਼ਪਤ ਵੱਧਣ ਨਾਲ ਪਟੜੀ ਉੱਤੇ ਆਵੇਗੀ ਅਰਥ-ਵਿਵਸਥਾ: ਸੀਤਾਰਮਣ