ਨਵੀਂ ਦਿੱਲੀ: ਗਲੋਬਲ ਬਾਜ਼ਾਰ 'ਚ ਕਮਜ਼ੋਰੀ ਦੇ ਸੰਕੇਤਾਂ ਅਤੇ ਰੁਪਏ ਦੀ ਐਕਸਚੇਂਜ ਰੇਟ 'ਚ ਸੁਧਾਰ ਦੇ ਵਿੱਚ ਦਿੱਲੀ ਬਾਜ਼ਾਰ 'ਚ ਸੋਨਾ ਮੰਗਲਵਾਰ ਨੂੰ 1,049 ਰੁਪਏ ਦੀ ਗਿਰਾਵਟ ਨਾਲ 48,569 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਐਚਡੀਐਫਸੀ ਸਿਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ ਹੈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 49,618 ਰੁਪਏ ਪ੍ਰਤੀ 10 ਗ੍ਰਾਮ 'ਤੇ ਸੀ।
ਚਾਂਦੀ ਵੀ 1,588 ਰੁਪਏ ਦੀ ਗਿਰਾਵਟ ਦੇ ਨਾਲ 59,301 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਪਿਛਲੇ ਸੈਸ਼ਨ ਵਿਚ, ਇਸ ਦੀ ਬੰਦ ਕੀਮਤ 60,889 ਰੁਪਏ ਪ੍ਰਤੀ ਕਿਲੋਗ੍ਰਾਮ ਸੀ।