ਪੰਜਾਬ

punjab

ETV Bharat / business

ਸੋਨਾ 916 ਰੁਪਏ ਦੇ ਵਾਧੇ ਨਾਲ ਪਹੁੰਚਿਆ 41,000 ਦੇ ਪਾਰ - gold prices in 2020

ਭਾਰਤੀ ਵਾਇਦਾ ਬਾਜ਼ਾਰ ਮਲਟੀ ਕਮੋਡਿਟੀ ਐਕਸਚੇਂਜ ਵਿੱਚ ਸੋਮਵਾਰ ਦੇ ਸ਼ੁਰੂਆਤੀ ਕਾਰੋਬਾਰ ਦੌਰਾਨ ਫ਼ਰਵਰੀ ਸੋਨੇ ਦਾ ਇਕਰਾਰਨਾਮਾ 916 ਰੁਪਏ ਜਾਂ 2.28 ਫ਼ੀਸਦੀ ਦੀ ਤੇਜ਼ੀ ਨਾਲ 41,096 ਰੁਪਏ ਪ੍ਰਤੀ 10 ਗ੍ਰਾਮ ਉੱਤੇ ਕੰਮ ਕਰ ਰਿਹਾ ਸੀ, ਜਿਸ ਵਿੱਚ 5,559 ਲਾਟ ਲਈ ਕਾਰੋਬਾਰ ਹੋਇਆ।

Gold Soar Rs 916, Gold Prices in India
ਸੋਨਾ 916 ਰੁਪਏ ਦੇ ਵਾਧੇ ਨਾਲ ਪਹੁੰਚਿਆਂ 41 ਹਜ਼ਾਰ ਦੇ ਪਾਰ

By

Published : Jan 6, 2020, 3:09 PM IST

ਨਵੀਂ ਦਿੱਲੀ: ਮੱਧ-ਪੂਰਬ ਵਿੱਚ ਵੱਧ ਰਹੇ ਤਣਾਅ ਦੌਰਾਨ ਸੱਟੇਬਾਜ਼ਾਂ ਦੇ ਸੁਰੱਖਿਅਤ ਪਨਾਹਾਂ ਵੱਲ ਵੱਧਣ ਕਾਰਨ ਸੋਮਵਾਰ ਨੂੰ ਵਾਇਦਾ ਕਾਰੋਬਾਰ ਵਿੱਚ ਸੋਨੇ ਦੀ ਕੀਮਤ 916 ਰੁਪਏ ਦੀ ਤੇਜ਼ੀ ਨਾਲ 41,096 ਰੁਪਏ ਪ੍ਰਤੀ 10 ਗ੍ਰਾਮ ਉੱਤੇ ਪਹੁੰਚ ਗਈ।

ਭਾਰਤੀ ਵਾਇਦਾ ਬਾਜ਼ਾਰ ਮਲਟੀ ਕਮੋਡਿਟੀ ਐਕਸਚੇਂਜ ਵਿੱਚ ਫ਼ਰਵਰੀ ਦੇ ਸੋਨੇ ਦਾ ਇਕਰਾਰਨਾਮਾ 916 ਰੁਪਏ ਜਾਂ 2.28 ਫ਼ੀਸਦੀ ਦੀ ਤੇਜ਼ੀ ਦੇ ਨਾਲ 41,096 ਰੁਪਏ ਪ੍ਰਤੀ 10 ਗ੍ਰਾਮ ਉੱਤੇ ਬੰਦ ਹੋਏ, ਜਿਸ ਵਿੱਚ 5,559 ਲਾਟ ਲਈ ਕਾਰੋਬਾਰ ਹੋਇਆ।

ਅਪ੍ਰੈਲ ਡਲਿਵਰੀ ਲਈ ਯੈਲੋ ਧਾਤ ਦੀ ਕੀਮਤ 874 ਰੁਪਏ ਜਾਂ 2.17 ਫ਼ੀਸਦੀ ਦੀ ਤੇਜ਼ੀ ਨਾਲ 41,170 ਰੁਪਏ ਪ੍ਰਤੀ 10 ਗ੍ਰਾਮ ਉੱਤੇ ਕੰਮ ਕਰ ਰਹੀ ਸੀ, ਜਿਸ ਵਿੱਚ 530 ਲਾਟ ਲਈ ਕਾਰੋਬਾਰ ਹੋਇਆ।

ਜਾਣਕਾਰੀ ਮੁਤਾਬਕ ਈਰਾਨ ਦੇ ਚੋਟੀ ਦੇ ਕਮਾਂਡਰ ਕਾਸਿਮ ਸੂਲੇਮਾਨੀ ਨੂੰ ਸ਼ੁੱਕਰਵਾਰ ਨੂੰ ਬਗਦਾਦ ਦੇ ਅੰਤਰ-ਰਾਸ਼ਟਰੀ ਹਵਾਈ ਅੱਡੇ ਉੱਤੇ ਕੀਤੇ ਗਏ ਅਮਰੀਕੀ ਡਰੋਨ ਹਮਲੇ ਵਿੱਚ ਮਾਰ ਦਿੱਤਾ ਗਿਆ ਸੀ।

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਵੱਡਾ ਬਦਲਾ ਲੈਣ ਦੀ ਚੇਤਾਵਨੀ ਦਿੱਤੀ ਹੈ ਕਿ ਜੇ ਤਹਿਰਾਨ ਨੇ ਸੀਨਅਰ ਮਿਲਟਰੀ ਕਮਾਂਡਰ ਕਾਸਿਮ ਸੂਲੇਮਾਨੀ ਦੀ ਹੱਤਿਆ ਦਾ ਬਦਲਾ ਲੈਣ ਲਈ ਅਮਰੀਕਾ ਵਿਰੁੱਧ ਕੋਈ ਹਮਲਾ ਕਰਦਾ ਹੈ ਤਾਂ ਅਮਰੀਕਾ ਇਸ ਦੀਆਂ ਸੱਭਿਆਚਾਰਕ ਥਾਵਾਂ ਨੂੰ ਤਬਾਹ ਕਰ ਦੇਵੇਗਾ।

ਗਲੋਬਲੀ ਪੱਧਰ ਉੱਤੇ ਨਿਊਯਾਰਕ ਵਿੱਚ ਸੋਨੇ ਦੀਆਂ ਕੀਮਤਾਂ 1.67 ਫ਼ੀਸਦੀ ਦੀ ਤੇਜ਼ੀ ਦੇ ਨਾਲ 1,578.40 ਡਾਲਰ ਪ੍ਰਤੀ ਓਂਸ ਉੱਤੇ ਪਹੁੰਚ ਗਈਆਂ ਸਨ।

ABOUT THE AUTHOR

...view details